Filtrar por gênero

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

SBS

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

14529 - ਅਮਰੀਕਾ ਨੂੰ ਈਰਾਨ ਸੰਘਰਸ਼ ਰੋਕਣ ਦੀ ਆਸਟ੍ਰੇਲੀਆ ਦੀ ਅਪੀਲ, ਹੀਟ ਵੇਵ ਦੀ ਚੇਤਾਵਨੀ ਅਤੇ ਭਾਰਤ ਨਾਲ ਜੁੜੀਆਂ ਅਹਿਮ ਖ਼ਬਰਾਂ
0:00 / 0:00
1x
  • 14529 - ਅਮਰੀਕਾ ਨੂੰ ਈਰਾਨ ਸੰਘਰਸ਼ ਰੋਕਣ ਦੀ ਆਸਟ੍ਰੇਲੀਆ ਦੀ ਅਪੀਲ, ਹੀਟ ਵੇਵ ਦੀ ਚੇਤਾਵਨੀ ਅਤੇ ਭਾਰਤ ਨਾਲ ਜੁੜੀਆਂ ਅਹਿਮ ਖ਼ਬਰਾਂ

    ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਈਰਾਨ ਸੰਘਰਸ਼ ਨੂੰ ਲੈ ਕੇ ਆਸਟ੍ਰੇਲੀਆ ਦੀ ਕੂਟਨੀਤਕ ਅਪੀਲ, ਦੇਸ਼ ਭਰ ਵਿੱਚ ਤੀਬਰ ਗਰਮੀ ਦੀ ਚੇਤਾਵਨੀ, ਸਕੂਲੀ ਪਾਠਕ੍ਰਮ ਵਿੱਚ ਹੋਲੋਕਾਸਟ ਸਿੱਖਿਆ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਅਤੇ NAB ਵੱਲੋਂ ਆਰਥਿਕ ਦਬਾਅ ਦੇ ਸੰਕੇਤ ਸ਼ਾਮਲ ਹਨ। ਇਸ ਤੋਂ ਇਲਾਵਾ, ਯੂਰਪ ਵਿੱਚ ਸਾਈਬਰ ਹਮਲਿਆਂ ਕਾਰਨ ਖੂਨ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਅਤੇ ਪੇਂਡੂ ਇਲਾਕਿਆਂ ਵਿੱਚ ਮਾਤਾ ਸਿਹਤ ਸੰਭਾਲ ਨੂੰ ਲੈ ਕੇ ਚਿੰਤਾਵਾਂ ਵੀ ਖ਼ਬਰਾਂ ਵਿੱਚ ਰਹੀਆਂ। ਭਾਰਤ ਅਤੇ ਬਰਤਾਨੀਆ ਨਾਲ ਸਬੰਧਤ ਸਿਆਸੀ ਅਤੇ ਅਦਾਲਤੀ ਘਟਨਾਵਾਂ ਸਮੇਤ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।

    #sbsaudiopodcast

    Fri, 06 Nov 2026 - 04min
  • 14528 - ਖਬਰਨਾਮਾ: ਫਰਸਟ ਨੇਸ਼ਨਜ਼ ਟੀਚਿਆਂ ਤੋਂ ਲੈ ਕੇ ਈ-ਬਾਈਕ ਸੁਰੱਖਿਆ ਨਿਯਮਾਂ ਤੱਕ, ਆਸਟ੍ਰੇਲੀਆ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ

    ਆਸਟ੍ਰੇਲੀਆ ਵਿੱਚ ਫਰਸਟ ਨੇਸ਼ਨਜ਼ ਲੋਕਾਂ ਲਈ "ਕਲੋਜ਼ਿੰਗ ਦ ਗੈਪ" ਟੀਚਿਆਂ ਨੂੰ ਹਾਸਲ ਕਰਨ ਵਾਸਤੇ ਸਾਰੇ ਸਰਕਾਰੀ ਮੰਤਰੀਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਬੌਂਡੀ ਹਮਲੇ ਦੀ ਬਰਸੀ ਤੋਂ ਪਹਿਲਾਂ ਯਹੂਦੀ ਭਾਈਚਾਰੇ ਲਈ ਮਾਨਸਿਕ ਸਿਹਤ ਸੇਵਾਵਾਂ ਨੂੰ ਸਥਾਈ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਈ-ਬਾਈਕਾਂ ਅਤੇ ਈ-ਸਕੂਟਰਾਂ ਲਈ ਨਵੇਂ ਸੁਰੱਖਿਆ ਮਾਪਦੰਡਾਂ 'ਤੇ ਸਲਾਹ-ਮਸ਼ਵਰਾ ਸ਼ੁਰੂ ਹੋ ਗਿਆ ਹੈ, ਜਦਕਿ ਖੇਤਰੀ ਇਲਾਕਿਆਂ ਵਿੱਚ ਜਣੇਪੇ ਤੋਂ ਬਾਅਦ ਮਹਿਲਾਵਾਂ ਨੂੰ ਮਿਲਣ ਵਾਲੀ ਸਿਹਤ ਸੇਵਾ ਵਿੱਚ ਖਾਮੀਆਂ ਬਾਰੇ ਵੀ ਚਿੰਤਾ ਜਤਾਈ ਗਈ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੀ ਨਿਥਿਆ ਰਾਮਨ ਨੇ ਲਾਸ ਏਂਜਲਿਸ ਦੀ ਮੇਅਰ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉੱਥੇ ਹੀ ਭਾਰਤ ਅਤੇ ਵਿਦੇਸ਼ ਤੋਂ ਵੀ ਕਈ ਅਹਿਮ ਸਿਆਸੀ ਅਤੇ ਸਮਾਜਿਕ ਖ਼ਬਰਾਂ ਸਾਹਮਣੇ ਆਈਆਂ ਹਨ।

    #sbsaudiopodcast

    Fri, 06 Nov 2026 - 03min
  • 14527 - ਪੰਜਾਬੀ ਡਾਇਸਪੋਰਾ: ਕਿਊਬੈਕ ਵਿੱਚ ਧਾਰਮਿਕ ਚਿੰਨ੍ਹਾਂ 'ਤੇ ਸੰਭਾਵਿਤ ਪਾਬੰਦੀ, ਦਸਤਾਰ, ਹਿਜਾਬ ਅਤੇ ਕਿੱਪਾ ਨੂੰ ਲੈ ਕੇ ਛਿੜੀ ਨਵੀਂ ਬਹਿਸ

    ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਸਿਆਸੀ ਤਬਦੀਲੀ ਤੋਂ ਬਾਅਦ ਧਾਰਮਿਕ ਆਜ਼ਾਦੀ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। 5 ਅਕਤੂਬਰ 2026 ਦੀਆਂ ਸੂਬਾਈ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਪਾਰਟੀ ਕਿਊਬੈਕਵ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਇਹ ਪ੍ਰਸਤਾਵ ਸਿੱਖਾਂ ਦੀ ਦਸਤਾਰ, ਮੁਸਲਮਾਨ ਭਾਈਚਾਰੇ ਦੇ ਹਿਜਾਬ ਅਤੇ ਯਹੂਦੀ ਭਾਈਚਾਰੇ ਦੀ ਕਿੱਪਾ ਵਰਗੇ ਧਾਰਮਿਕ ਚਿੰਨ੍ਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਧਾਰਮਿਕ ਅਧਿਕਾਰਾਂ ਅਤੇ ਸੂਬਾਈ ਨੀਤੀਆਂ ਵਿਚਕਾਰ ਸੰਤੁਲਨ ਨੂੰ ਲੈ ਕੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ।

    #sbsaudiopodcast

    Fri, 06 Nov 2026 - 07min
  • 14526 - 'Diwali is an example of modern-day Australia': Dr Anne Aly speaks to SBS Punjabi - 'ਦੀਵਾਲੀ ਆਧੁਨਿਕ ਆਸਟ੍ਰੇਲੀਆ ਦੀ ਇੱਕ ਮਿਸਾਲ ਹੈ': ਡਾ. ਐਨੀ ਐਲੀ ਨਾਲ ਐਸ ਬੀ ਐਸ ਪੰਜਾਬੀ ਦੀ ਖ਼ਾਸ ਗੱਲਬਾਤ

    In an exclusive interview, Dr Anne Aly extended her Diwali and Bandi Chhor Divas greetings to communities across Australia. She also discussed the impact of recent interest rate rises on small businesses, the government’s plans to support them ahead of the festive season, and growing concerns about violence against politicians. Tune in to the podcast for the full conversation. - ਫੈਡਰਲ ਸੰਸਦ ਮੈਂਬਰ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਡਾ. ਐਨੀ ਐਲੀ ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੂਰੇ ਆਸਟ੍ਰੇਲੀਆ ਵਿੱਚ ਵੱਸਦੇ ਭਾਈਚਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਆਜ ਦਰਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦਾ ਛੋਟੇ ਕਾਰੋਬਾਰਾਂ 'ਤੇ ਪੈਣ ਵਾਲੇ ਅਸਰ ਬਾਰੇ ਚਰਚਾ ਕੀਤੀ। ਨਾਲ ਹੀ, ਉਨ੍ਹਾਂ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਨ੍ਹਾਂ ਕਾਰੋਬਾਰਾਂ ਦੀ ਮਦਦ ਕਰਨ ਲਈ ਸਰਕਾਰ ਦੀਆਂ ਯੋਜਨਾਵਾਂ ਅਤੇ ਸਿਆਸਤਦਾਨਾਂ ਵਿਰੁੱਧ ਹਿੰਸਾ ਦੀਆਂ ਵੱਧਦੀਆਂ ਘਟਨਾਵਾਂ ਬਾਰੇ ਵੀ ਚਰਚਾ ਕੀਤੀ।ਪੂਰੀ ਗੱਲਬਾਤ ਸੁਣਨ ਲਈ ਪੋਡਕਾਸਟ ਸੁਣੋ।

    #sbsaudiopodcast - #sbsaudiopodcast

    Fri, 06 Nov 2026 - 08min
  • 14525 - ਨਿਊਕਾਸਲ ਦੀਆਂ ਦੀਵਾਲੀ ਰੌਣਕਾਂ 'ਚ ਪੰਜਾਬੀ ਭਾਈਚਾਰੇ ਦੀ ਸਰਗਰਮ ਭੂਮਿਕਾ

    ਸਿਡਨੀ ਤੋਂ ਤਕਰੀਬਨ ਦੋ ਘੰਟੇ ਦੀ ਦੂਰੀ 'ਤੇ ਸਥਿਤ ਨਿਊਕਾਸਲ ਦੇ ਫੋਰਸ਼ੋਰ 'ਤੇ ਕਰਵਾਏ ਗਏ ਦੀਵਾਲੀ ਸਮਾਗਮ ਨੇ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ। University of Newcastle, UNIPAC ਅਤੇ City of Newcastle ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ SBS ਦੀਆਂ ਕਈ ਭਾਸ਼ਾਈ ਟੀਮਾਂ ਨੇ ਕਵਰੇਜ ਕੀਤੀ। ਇਸ ਦੌਰਾਨ ਪੰਜਾਬੀ ਭਾਈਚਾਰੇ ਦੇ ਪ੍ਰਤੀਨਿਧੀ ਹਰਕੀਰਤ ਸਿੰਘ ਨੇ ਨਿਊਕਾਸਲ ਵਿੱਚ ਵੱਸਦੇ ਛੋਟੇ ਪਰ ਸਰਗਰਮ ਪੰਜਾਬੀ ਤੇ ਸਿੱਖ ਭਾਈਚਾਰੇ ਦੀਆਂ ਗਤੀਵਿਧੀਆਂ ਅਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

    #sbsaudiopodcast

    Fri, 06 Nov 2026 - 05min
Mostrar mais episódios