Nach Genre filtern
- 14529 - ਅਮਰੀਕਾ ਨੂੰ ਈਰਾਨ ਸੰਘਰਸ਼ ਰੋਕਣ ਦੀ ਆਸਟ੍ਰੇਲੀਆ ਦੀ ਅਪੀਲ, ਹੀਟ ਵੇਵ ਦੀ ਚੇਤਾਵਨੀ ਅਤੇ ਭਾਰਤ ਨਾਲ ਜੁੜੀਆਂ ਅਹਿਮ ਖ਼ਬਰਾਂ
ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਈਰਾਨ ਸੰਘਰਸ਼ ਨੂੰ ਲੈ ਕੇ ਆਸਟ੍ਰੇਲੀਆ ਦੀ ਕੂਟਨੀਤਕ ਅਪੀਲ, ਦੇਸ਼ ਭਰ ਵਿੱਚ ਤੀਬਰ ਗਰਮੀ ਦੀ ਚੇਤਾਵਨੀ, ਸਕੂਲੀ ਪਾਠਕ੍ਰਮ ਵਿੱਚ ਹੋਲੋਕਾਸਟ ਸਿੱਖਿਆ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਅਤੇ NAB ਵੱਲੋਂ ਆਰਥਿਕ ਦਬਾਅ ਦੇ ਸੰਕੇਤ ਸ਼ਾਮਲ ਹਨ। ਇਸ ਤੋਂ ਇਲਾਵਾ, ਯੂਰਪ ਵਿੱਚ ਸਾਈਬਰ ਹਮਲਿਆਂ ਕਾਰਨ ਖੂਨ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਅਤੇ ਪੇਂਡੂ ਇਲਾਕਿਆਂ ਵਿੱਚ ਮਾਤਾ ਸਿਹਤ ਸੰਭਾਲ ਨੂੰ ਲੈ ਕੇ ਚਿੰਤਾਵਾਂ ਵੀ ਖ਼ਬਰਾਂ ਵਿੱਚ ਰਹੀਆਂ। ਭਾਰਤ ਅਤੇ ਬਰਤਾਨੀਆ ਨਾਲ ਸਬੰਧਤ ਸਿਆਸੀ ਅਤੇ ਅਦਾਲਤੀ ਘਟਨਾਵਾਂ ਸਮੇਤ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।
#sbsaudiopodcastFri, 06 Nov 2026 - 04min - 14528 - ਖਬਰਨਾਮਾ: ਫਰਸਟ ਨੇਸ਼ਨਜ਼ ਟੀਚਿਆਂ ਤੋਂ ਲੈ ਕੇ ਈ-ਬਾਈਕ ਸੁਰੱਖਿਆ ਨਿਯਮਾਂ ਤੱਕ, ਆਸਟ੍ਰੇਲੀਆ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ
ਆਸਟ੍ਰੇਲੀਆ ਵਿੱਚ ਫਰਸਟ ਨੇਸ਼ਨਜ਼ ਲੋਕਾਂ ਲਈ "ਕਲੋਜ਼ਿੰਗ ਦ ਗੈਪ" ਟੀਚਿਆਂ ਨੂੰ ਹਾਸਲ ਕਰਨ ਵਾਸਤੇ ਸਾਰੇ ਸਰਕਾਰੀ ਮੰਤਰੀਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਬੌਂਡੀ ਹਮਲੇ ਦੀ ਬਰਸੀ ਤੋਂ ਪਹਿਲਾਂ ਯਹੂਦੀ ਭਾਈਚਾਰੇ ਲਈ ਮਾਨਸਿਕ ਸਿਹਤ ਸੇਵਾਵਾਂ ਨੂੰ ਸਥਾਈ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਈ-ਬਾਈਕਾਂ ਅਤੇ ਈ-ਸਕੂਟਰਾਂ ਲਈ ਨਵੇਂ ਸੁਰੱਖਿਆ ਮਾਪਦੰਡਾਂ 'ਤੇ ਸਲਾਹ-ਮਸ਼ਵਰਾ ਸ਼ੁਰੂ ਹੋ ਗਿਆ ਹੈ, ਜਦਕਿ ਖੇਤਰੀ ਇਲਾਕਿਆਂ ਵਿੱਚ ਜਣੇਪੇ ਤੋਂ ਬਾਅਦ ਮਹਿਲਾਵਾਂ ਨੂੰ ਮਿਲਣ ਵਾਲੀ ਸਿਹਤ ਸੇਵਾ ਵਿੱਚ ਖਾਮੀਆਂ ਬਾਰੇ ਵੀ ਚਿੰਤਾ ਜਤਾਈ ਗਈ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੀ ਨਿਥਿਆ ਰਾਮਨ ਨੇ ਲਾਸ ਏਂਜਲਿਸ ਦੀ ਮੇਅਰ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉੱਥੇ ਹੀ ਭਾਰਤ ਅਤੇ ਵਿਦੇਸ਼ ਤੋਂ ਵੀ ਕਈ ਅਹਿਮ ਸਿਆਸੀ ਅਤੇ ਸਮਾਜਿਕ ਖ਼ਬਰਾਂ ਸਾਹਮਣੇ ਆਈਆਂ ਹਨ।
#sbsaudiopodcastFri, 06 Nov 2026 - 03min - 14527 - ਪੰਜਾਬੀ ਡਾਇਸਪੋਰਾ: ਕਿਊਬੈਕ ਵਿੱਚ ਧਾਰਮਿਕ ਚਿੰਨ੍ਹਾਂ 'ਤੇ ਸੰਭਾਵਿਤ ਪਾਬੰਦੀ, ਦਸਤਾਰ, ਹਿਜਾਬ ਅਤੇ ਕਿੱਪਾ ਨੂੰ ਲੈ ਕੇ ਛਿੜੀ ਨਵੀਂ ਬਹਿਸ
ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਸਿਆਸੀ ਤਬਦੀਲੀ ਤੋਂ ਬਾਅਦ ਧਾਰਮਿਕ ਆਜ਼ਾਦੀ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। 5 ਅਕਤੂਬਰ 2026 ਦੀਆਂ ਸੂਬਾਈ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਪਾਰਟੀ ਕਿਊਬੈਕਵ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਇਹ ਪ੍ਰਸਤਾਵ ਸਿੱਖਾਂ ਦੀ ਦਸਤਾਰ, ਮੁਸਲਮਾਨ ਭਾਈਚਾਰੇ ਦੇ ਹਿਜਾਬ ਅਤੇ ਯਹੂਦੀ ਭਾਈਚਾਰੇ ਦੀ ਕਿੱਪਾ ਵਰਗੇ ਧਾਰਮਿਕ ਚਿੰਨ੍ਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਧਾਰਮਿਕ ਅਧਿਕਾਰਾਂ ਅਤੇ ਸੂਬਾਈ ਨੀਤੀਆਂ ਵਿਚਕਾਰ ਸੰਤੁਲਨ ਨੂੰ ਲੈ ਕੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ।
#sbsaudiopodcastFri, 06 Nov 2026 - 07min - 14526 - 'Diwali is an example of modern-day Australia': Dr Anne Aly speaks to SBS Punjabi - 'ਦੀਵਾਲੀ ਆਧੁਨਿਕ ਆਸਟ੍ਰੇਲੀਆ ਦੀ ਇੱਕ ਮਿਸਾਲ ਹੈ': ਡਾ. ਐਨੀ ਐਲੀ ਨਾਲ ਐਸ ਬੀ ਐਸ ਪੰਜਾਬੀ ਦੀ ਖ਼ਾਸ ਗੱਲਬਾਤ
In an exclusive interview, Dr Anne Aly extended her Diwali and Bandi Chhor Divas greetings to communities across Australia. She also discussed the impact of recent interest rate rises on small businesses, the government’s plans to support them ahead of the festive season, and growing concerns about violence against politicians. Tune in to the podcast for the full conversation. - ਫੈਡਰਲ ਸੰਸਦ ਮੈਂਬਰ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਡਾ. ਐਨੀ ਐਲੀ ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੂਰੇ ਆਸਟ੍ਰੇਲੀਆ ਵਿੱਚ ਵੱਸਦੇ ਭਾਈਚਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਆਜ ਦਰਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦਾ ਛੋਟੇ ਕਾਰੋਬਾਰਾਂ 'ਤੇ ਪੈਣ ਵਾਲੇ ਅਸਰ ਬਾਰੇ ਚਰਚਾ ਕੀਤੀ। ਨਾਲ ਹੀ, ਉਨ੍ਹਾਂ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਨ੍ਹਾਂ ਕਾਰੋਬਾਰਾਂ ਦੀ ਮਦਦ ਕਰਨ ਲਈ ਸਰਕਾਰ ਦੀਆਂ ਯੋਜਨਾਵਾਂ ਅਤੇ ਸਿਆਸਤਦਾਨਾਂ ਵਿਰੁੱਧ ਹਿੰਸਾ ਦੀਆਂ ਵੱਧਦੀਆਂ ਘਟਨਾਵਾਂ ਬਾਰੇ ਵੀ ਚਰਚਾ ਕੀਤੀ।ਪੂਰੀ ਗੱਲਬਾਤ ਸੁਣਨ ਲਈ ਪੋਡਕਾਸਟ ਸੁਣੋ।
#sbsaudiopodcast - #sbsaudiopodcastFri, 06 Nov 2026 - 08min - 14525 - ਨਿਊਕਾਸਲ ਦੀਆਂ ਦੀਵਾਲੀ ਰੌਣਕਾਂ 'ਚ ਪੰਜਾਬੀ ਭਾਈਚਾਰੇ ਦੀ ਸਰਗਰਮ ਭੂਮਿਕਾ
ਸਿਡਨੀ ਤੋਂ ਤਕਰੀਬਨ ਦੋ ਘੰਟੇ ਦੀ ਦੂਰੀ 'ਤੇ ਸਥਿਤ ਨਿਊਕਾਸਲ ਦੇ ਫੋਰਸ਼ੋਰ 'ਤੇ ਕਰਵਾਏ ਗਏ ਦੀਵਾਲੀ ਸਮਾਗਮ ਨੇ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ। University of Newcastle, UNIPAC ਅਤੇ City of Newcastle ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ SBS ਦੀਆਂ ਕਈ ਭਾਸ਼ਾਈ ਟੀਮਾਂ ਨੇ ਕਵਰੇਜ ਕੀਤੀ। ਇਸ ਦੌਰਾਨ ਪੰਜਾਬੀ ਭਾਈਚਾਰੇ ਦੇ ਪ੍ਰਤੀਨਿਧੀ ਹਰਕੀਰਤ ਸਿੰਘ ਨੇ ਨਿਊਕਾਸਲ ਵਿੱਚ ਵੱਸਦੇ ਛੋਟੇ ਪਰ ਸਰਗਰਮ ਪੰਜਾਬੀ ਤੇ ਸਿੱਖ ਭਾਈਚਾਰੇ ਦੀਆਂ ਗਤੀਵਿਧੀਆਂ ਅਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
#sbsaudiopodcastFri, 06 Nov 2026 - 05min - 14524 - ਖਬਰਨਾਮਾ: ਆਸਟ੍ਰੇਲੀਆਈ ਡਿਪਾਰਟਮੈਂਟ ਸਟੋਰ ਡੇਵਿਡ ਜੋਨਜ਼ ਵਿੱਤੀ ਸੰਕਟ ਵਿੱਚ, ਹਜ਼ਾਰਾਂ ਨੌਕਰੀਆਂ ਖ਼ਤਰੇ ਚ
ਆਸਟ੍ਰੇਲੀਆ ਦੇ ਰਿਟੇਲ ਬ੍ਰਾਂਡ ਡੇਵਿਡ ਜੋਨਜ਼ ਦੇ ਵਿੱਤੀ ਸੰਕਟ ਕਾਰਨ ਹਜ਼ਾਰਾਂ ਨੌਕਰੀਆਂ 'ਤੇ ਅਣਿਸ਼ਚਿਤਤਾ ਬਣੀ ਹੋਈ ਹੈ। ਉੱਧਰ, ਬਹੁ-ਸੱਭਿਆਚਾਰਕਤਾ ਅਤੇ ਪਰਵਾਸ ਬਾਰੇ ਲੋਕਾਂ ਦੀ ਬਦਲਦੀ ਸੋਚ, ਟਰੰਪ ਖ਼ਿਲਾਫ਼ ਮਹਾਦੋਸ਼ ਦੀਆਂ ਚਰਚਾਵਾਂ ਅਤੇ ਵਿਕਟੋਰੀਆ ਦੀ ਫਸਟ ਨੇਸ਼ਨਜ਼ ਸੰਧੀ ਨੂੰ ਲੈ ਕੇ ਸਿਆਸੀ ਟਕਰਾਅ ਚਰਚਾ ਵਿੱਚ ਹਨ। ਭਾਰਤ ਵਿੱਚ ਰਾਹੁਲ ਗਾਂਧੀ ਦੇ ਕੇਂਦਰ ਸਰਕਾਰ 'ਤੇ ਹਮਲਿਆਂ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਭਾਜਪਾ ਦੇ ਵਿਸ਼ੇਸ਼ ਸੰਮੇਲਨ 'ਤੇ ਵੀ ਅੱਜ ਦੇ ਖਬਰਨਾਮੇਂ ਵਿੱਚ ਨਜ਼ਰ ਮਾਰਾਂਗੇ।
#sbsaudiopodcastThu, 05 Nov 2026 - 04min - 14523 - ਆਸਟ੍ਰੇਲੀਆ 'ਚ ਦੀਵਾਲੀ ਮਨਾਉਣ ਦਾ ਕੀ ਹੈ ਖਾਸ ਅਹਿਸਾਸ? ਮਾਰਵਲ ਸਟੇਡੀਅਮ ਤੋਂ ਸੁਣੋ ਲੋਕਾਂ ਦੀ ਜ਼ੁਬਾਨੀ
ਮੈਲਬਰਨ ਦੇ ਮਾਰਵਲ ਸਟੇਡੀਅਮ ਵਿੱਚ ਲਗਾਤਾਰ ਪੰਜਵੇਂ ਸਾਲ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ ਹੈ। 31 ਅਕਤੂਬਰ ਨੂੰ ਹੋਏ ਇਸ ਸਮਾਗਮ ਵਿੱਚ ਡਾਂਸ ਪਰਫਾਰਮੈਂਸ, ਲਾਈਵ ਸੰਗੀਤ, ਫੂਡ ਸਟਾਲਾਂ, ਮਹਿੰਦੀ, ਫੇਸ ਪੇਂਟਿੰਗ ਅਤੇ ਕਈ ਹੋਰ ਗਤੀਵਿਧੀਆਂ ਖਿੱਚ ਦਾ ਕੇਂਦਰ ਰਹੀਆਂ। SBS ਪੰਜਾਬੀ ਦੀ ਟੀਮ ਨੇ ਇਸ ਮੌਕੇ ਵੱਖ-ਵੱਖ ਪ੍ਰਤੀਯੋਗੀਆਂ, ਦਰਸ਼ਕਾਂ, ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਜਾਣਿਆ ਕਿ ਆਸਟ੍ਰੇਲੀਆ ਵਿੱਚ ਦੀਵਾਲੀ ਮਨਾਉਣ ਦੇ ਉਨ੍ਹਾਂ ਲਈ ਕੀ ਮਾਇਨੇ ਹਨ। ਇਸ ਰਿਪੋਰਟ ਰਾਹੀਂ ਜਾਣੋ ਕਿ ਕਿਵੇਂ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੇ ਰੌਸ਼ਨੀਆਂ ਦੇ ਇਸ ਤਿਉਹਾਰ ਨੂੰ ਸੰਗੀਤ, ਨਾਚ ਅਤੇ ਸਾਂਝੀਆਂ ਖੁਸ਼ੀਆਂ ਨਾਲ ਮਨਾਇਆ ਅਤੇ ਨਾਲ ਹੀ ਇਸ ਪੌਡਕਾਸਟ ਵਿੱਚ ਮੈਲਬਰਨ ਦੇ ਉਭਰਦੇ ਗਾਇਕਾਂ ਦੀ ਆਵਾਜ਼, AFL ਟੀਮ ਦੇ CEO ਵੱਲੋਂ ਪੰਜਾਬੀ ਵਿੱਚ ਦੀਵਾਲੀ ਦੀਆਂ ਵਧਾਈਆਂ, ਅਤੇ ਸਥਾਨਕ ਪ੍ਰਬੰਧਕਾਂ ਦੇ ਵਿਸ਼ੇਸ਼ ਅਨੁਭਵ ਸ਼ਾਮਲ ਹਨ।
#sbsaudiopodcastThu, 05 Nov 2026 - 06min - 14522 - ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੇ ‘ਗਰੈਂਡ ਔਰਾ ਇੰਡੀਆ ਟੂਰ’ ਤੋਂ ਲੈ ਕੇ ਸ਼ਾਹਰੁਖ ਖਾਨ ਦੀ ਨਵੀਂ ਫ਼ਿਲਮ ‘ਕਿੰਗ’ ਨਾਲ ਜੁੜੇ ਖਾਸ ਅਪਡੇਟ
ਬਾਲੀਵੁੱਡ ਗੱਪਸ਼ੱਪ ਦੀ ਇਸ ਰਿਪੋਰਟ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਵਲੋਂ ਨਵੀਂ ਦਿੱਲੀ ਵਿਖੇ ਇੱਕ ਸ਼ੋਅ ਰਾਹੀਂ ਸ਼ੁਰੂ ਕੀਤੇ ‘ਗਰੈਂਡ ਔਰਾ ਇੰਡੀਆ ਟੂਰ’ ਦਾ ਵੇਰਵਾ ਸ਼ਾਮਿਲ ਹੈ, ਉਥੇ ਹੀ, ਸ਼ਾਹਰੁਖ਼ ਖਾਨ ਦੀ ਨਵੀਂ ਫ਼ਿਲਮ ‘ਕਿੰਗ’ ਦੇ ਓਵਰਸੀਜ਼ ਥੀਏਟਰੀਕਲ ਰਾਈਟਸ ਭਾਵ ਕਿ ਵਿਦੇਸ਼ਾਂ ਦੇ ਸਿਨੇਮਾਂ ਵਿੱਚ ਫਿਲਮ ਪ੍ਰਦਰਸ਼ਿਤ ਕਰਨ ਦੇ ਅਧਿਕਾਰਾਂ ਦਾ ਸੌਦਾ 175 ਕਰੋੜ ਵਿੱਚ ਹੋਣ ਬਾਰੇ ਜਾਣਕਾਰੀ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਨਮਿਤ ਮਲਹੋਤਰਾ ਦੀ ‘ਰਮਾਇਨਾ’ ਦੇ ਰਿਲੀਜ਼ ਹੋਏ ਗੀਤ ‘ਜੁਡੀ-ਜੋੜੀ’ ਸਬੰਧੀ ਅਪਡੇਟ ਵੀ ਮੌਜੂਦ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
#sbsaudiopodcastThu, 05 Nov 2026 - 06min - 14521 - ਕੈਮਰੇ ਦੇ ਪਿੱਛੇ ਦੀ ਕਹਾਣੀ: ਫੋਟੋਗ੍ਰਾਫੀ ਰਾਹੀਂ ਵਿਆਹਾਂ ਦੀਆਂ ਯਾਦਾਂ ਸਿਰਜਣ ਤੋਂ ABIA Awards ਤੱਕ ਜਸਬੀਰ ਸਿੰਘ ਦਾ ਸਫ਼ਰ
ਜਸਬੀਰ ਸਿੰਘ ਨੇ ਰਚਨਾਤਮਕ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਰਾਹੀਂ ਵਿਆਹਾਂ ਅਤੇ ਪਰਿਵਾਰਕ ਸਮਾਗਮਾਂ ਦੇ ਯਾਦਗਾਰ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦਿਆਂ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ Australian Bridal Industry Academy (ABIA) Awards ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੂੰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਮਿਲੀਆਂ, ਜਦਕਿ ਵੈਡਿੰਗ ਵੀਡੀਓਗ੍ਰਾਫੀ ਵਿੱਚ ਉਨ੍ਹਾਂ ਨੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਸਫ਼ਰ, ਤਜਰਬਿਆਂ ਅਤੇ ਇਸ ਪ੍ਰਾਪਤੀ ਬਾਰੇ ਹੋਰ ਜਾਣਨ ਲਈ ਸੁਣੋ ਇਹ ਇੰਟਰਵਿਊ।
#sbsaudiopodcastThu, 05 Nov 2026 - 22min - 14520 - ਖ਼ਬਰਨਾਮਾ: ਵਿਕਟੋਰੀਆ ਦੀਆਂ ਸੂਬਾਈ ਚੋਣਾਂ ਦੀ ਰਸਮੀ ਪ੍ਰਕਿਰਿਆ ਸ਼ੁਰੂ, 28 ਨਵੰਬਰ ਨੂੰ ਪੈਣਗੀਆਂ ਵੋਟਾਂ
ਵਿਕਟੋਰੀਆ ਦੀਆਂ ਸੂਬਾਈ ਚੋਣਾਂ ਲਈ ਰਸਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਗਵਰਨਰ ਵੱਲੋਂ ਚੋਣਾਂ ਸਬੰਧੀ ਅਧਿਕਾਰਤ ਹੁਕਮਾਂ ਉੱਤੇ ਦਸਤਖ਼ਤ ਕੀਤੇ ਜਾਣ ਮਗਰੋਂ ਸੂਬੇ ਦੀ 60ਵੀਂ ਸੰਸਦ ਭੰਗ ਕਰ ਦਿੱਤੀ ਗਈ ਹੈ ਅਤੇ 28 ਨਵੰਬਰ ਨੂੰ ਵੋਟਾਂ ਪੈਣੀਆਂ ਤੈਅ ਹੋ ਗਈਆਂ ਹਨ। ਪ੍ਰੀਮੀਅਰ ਬੈਨ ਕੈਰੋਲ ਨੇ ਇਨ੍ਹਾਂ ਚੋਣਾਂ ਨੂੰ ਹਾਲੀਆ ਇਤਿਹਾਸ ਦੀਆਂ ਅਹਿਮ ਚੋਣਾਂ ਵਿੱਚੋਂ ਇੱਕ ਦੱਸਿਆ ਹੈ। ਉੱਧਰ, ਚੋਣ ਕਮਿਸ਼ਨ ਮੁਤਾਬਕ ਵੋਟ ਪਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਕਟੋਰੀਆ ਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।
#sbsaudiopodcastWed, 04 Nov 2026 - 04min - 14519 - ਬ੍ਰਿਸਬੇਨ ਦੇ ਦੀਵਾਲੀ ਮੇਲੇ ’ਚ ਬੰਦੀ ਛੋੜ ਦਿਵਸ ਦੇ ਇਤਿਹਾਸ ਅਤੇ ਅਹਿਮੀਅਤ ’ਤੇ ਹੋਈ ਚਰਚਾ
ਬ੍ਰਿਸਬੇਨ ਦੇ Eat Street ਵਿਖੇ ਕਰਵਾਏ ਗਏ The Grand Diwali Mela ਦੌਰਾਨ ਐਸਬੀਐਸ ਦੀਆਂ ਵੱਖ-ਵੱਖ ਭਾਸ਼ਾਈ ਟੀਮਾਂ ਨੇ ਭਾਈਚਾਰੇ ਦੇ ਮੈਂਬਰਾਂ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨੌਜਵਾਨਾਂ ਅਤੇ ਭਾਈਚਾਰਕ ਪਤਵੰਤਿਆਂ ਨਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਅਹਿਮੀਅਤ ਅਤੇ ਇਨ੍ਹਾਂ ਨਾਲ ਜੁੜੇ ਇਤਿਹਾਸਕ ਪੱਖਾਂ ਬਾਰੇ ਹੋਈ ਚਰਚਾ ਸੁਣਨ ਲਈ ਇਹ ਪੌਡਕਾਸਟ ਸੁਣੋ।
#sbsaudiopodcastWed, 04 Nov 2026 - 06min - 14518 - ਪਾਕਿਸਤਾਨ ਡਾਇਰੀ: ਅਸੈਂਬਲੀ ਵਿੱਚ ਹੰਗਾਮਾ, ਇਮਰਾਨ ਖਾਨ ਦੀ ਵਕੀਲ ਨਾਲ ਮੁਲਾਕਾਤ ਅਤੇ ਪੈਟਰੋਲ ਕੀਮਤਾਂ ਵਿੱਚ ਕਟੌਤੀ
ਪਾਕਿਸਤਾਨ ਦੀ ਸਿਆਸਤ ਇੱਕ ਵਾਰ ਫਿਰ ਚਰਚਾ ਵਿੱਚ ਹੈ। ਅਸੈਂਬਲੀ ਦੇ ਅੰਦਰ ਸਿਆਸਤਦਾਨਾਂ ਵਿਚਾਲੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ, ਜਦਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤ ਮਹੀਨਿਆਂ ਬਾਅਦ ਆਪਣੇ ਵਕੀਲ ਨਾਲ ਮੁਲਾਕਾਤ ਕੀਤੀ ਹੈ। ਉਧਰ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਕਿਸਤਾਨੀ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਬਿਆਨਾਂ ਨੇ ਵੀ ਸਿਆਸੀ ਚਰਚਾ ਨੂੰ ਗਰਮਾ ਦਿੱਤਾ ਹੈ। ਪਾਕਿਸਤਾਨ ਨਾਲ ਜੁੜੀਆਂ ਇਹ ਅਤੇ ਹੋਰ ਅਹਿਮ ਖ਼ਬਰਾਂ ਸੁਣੋ ਪਾਕਿਸਤਾਨ ਡਾਇਰੀ ਵਿੱਚ।
#sbsaudiopodcastWed, 04 Nov 2026 - 07min - 14517 - ਵਿਕਟੋਰੀਆ ਮਲਟੀਕਲਚਰਲ ਅਵਾਰਡਜ਼ 2026 ਵਿੱਚ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦਾ ਸਨਮਾਨ
ਵਿਕਟੋਰੀਆ ਵਿੱਚ ਕਰਵਾਏ ਗਏ Victorian Multicultural Awards for Excellence 2026 ਦੌਰਾਨ ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ Victorian Sikh Gurudwara Council (VSGC) ਨੂੰ ਵੀ ਭਾਈਚਾਰਕ ਸੇਵਾ, ਸਮਾਜਿਕ ਭਲਾਈ ਅਤੇ ਇਕਜੁੱਟਤਾ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਕੰਮਾਂ ਦੀ ਮਾਨਤਾ ਵਜੋਂ ਅਵਾਰਡ ਨਾਲ ਨਿਵਾਜਿਆ ਗਿਆ। ਕੌਂਸਲ ਦੇ ਨੁਮਾਇੰਦੇ ਓਂਕਾਰ ਸਿੰਘ ਨੇ ਇਸ ਉਪਲਬਧੀ ਨੂੰ ਪੂਰੇ ਭਾਈਚਾਰੇ ਦੀ ਸਾਂਝੀ ਪ੍ਰਾਪਤੀ ਕਰਾਰ ਦਿੱਤਾ।
#sbsaudiopodcastWed, 04 Nov 2026 - 04min - 14516 - 'ਤਾਂ ਕਿ ਹੋਰਨਾਂ ਉੱਤੇ ਹਮਲਾ ਨਾ ਹੋਵੇ': ਸਾਬਕਾ ਟਰੱਕ ਡਰਾਈਵਰ ਦੀ ਕਾਨੂੰਨੀ ਲੜਾਈ ਨੇ ਉਜਾਗਰ ਕੀਤੀਆਂ ਸਿਸਟਮ ਦੀਆਂ ਖਾਮੀਆਂ
ਪਿਛਲੇ ਸਾਲ ਦੱਖਣੀ ਆਸਟ੍ਰੇਲੀਆ ਦੇ ਇੱਕ ਸਰਵਿਸ ਸਟੇਸ਼ਨ 'ਤੇ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜਿੰਦਰ ਸਿੰਘ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਨੇ ਉਸਦੀ ਆਸਟ੍ਰੇਲੀਆ ਲਈ ਆਪਣੇਪਣ ਅਤੇ ਸੁਰੱਖਿਆ ਦੀ ਭਾਵਨਾ ਨੂੰ ਝੰਜੋੜ ਕੇ ਰੱਖ ਦਿੱਤਾ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਟਰੱਕ ਚਲਾਉਂਦਿਆਂ ਉਹ ਅਕਸਰ ਸੰਚਾਰ ਰੇਡੀਓ 'ਤੇ ਭਾਈਚਾਰੇ ਵਿਰੁੱਧ ਨਫ਼ਰਤ ਭਰੀ ਭਾਸ਼ਾ ਸੁਣਦੇ ਸਨ। ਹਾਲਾਂਕਿ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਨ੍ਹਾਂ ਨੂੰ ਖ਼ੁਦ ਵੀ ਸਰੀਰਕ ਹਮਲੇ ਦਾ ਸਾਹਮਣਾ ਕਰਨਾ ਪਵੇਗਾ। ਪੂਰੀ ਕਹਾਣੀ ਬਾਰੇ ਹੋਰ ਜਾਣਨ ਲਈ ਸੁਣੋ SBS ਪੰਜਾਬੀ ਦਾ ਇਹ ਪੌਡਕਾਸਟ।
#sbsaudiopodcastTue, 03 Nov 2026 - 11min - 14515 - ਖ਼ਬਰਨਾਮਾ: RBA ਨੇ ਵਿਆਜ ਦਰਾਂ ਵਧਾਈਆਂ, ਜਲਵਾਯੂ ਸੰਕਟ, ਸੋਸ਼ਲ ਮੀਡੀਆ ਪਾਬੰਦੀ ਤੇ ਭਾਰਤ ਦੀ ਸਿਆਸੀ ਤਕਰਾਰ ਸਣੇ ਅੱਜ ਦੀਆਂ ਅਹਿਮ ਖ਼ਬਰਾਂ
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਅੱਜ ਵਿਆਜ ਦਰਾਂ ਵਿੱਚ 0.25 ਫ਼ੀਸਦੀ ਅੰਕਾਂ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਕਰਜ਼ਾਧਾਰਕਾਂ 'ਤੇ ਹੋਰ ਦਬਾਅ ਪੈ ਸਕਦਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਾਮਨਵੈਲਥ ਸੰਮੇਲਨ ਦੌਰਾਨ ਜਲਵਾਯੂ ਤਬਦੀਲੀ ਨੂੰ ਛੋਟੇ ਟਾਪੂ ਦੇਸ਼ਾਂ ਲਈ ਵਜੂਦ ਦਾ ਖ਼ਤਰਾ ਦੱਸਿਆ ਹੈ। ਹਾਈ ਕੋਰਟ ਵਿੱਚ 16 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਜਦਕਿ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਹੈ। ਉੱਧਰ ਅਮਰੀਕਾ ਵਿੱਚ ਮੱਧਕਾਲੀ ਚੋਣਾਂ ਦੀ ਸਰਗਰਮੀ ਤੇਜ਼ ਹੋ ਗਈ ਹੈ ਅਤੇ ਭਾਰਤ ਵਿੱਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਇਸ ਪੌਡਕਾਸਟ ਵਿੱਚ ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ।
#sbsaudiopodcastTue, 03 Nov 2026 - 03min - 14514 - ਪੰਜਾਬੀ ਡਾਇਰੀ: ‘ਆਪ’ ਵਿਧਾਇਕਾਂ ਦੇ ਅਸਤੀਫ਼ੇ, ਪੰਜਾਬ ਦੇ ਪਾਣੀਆਂ ਦਾ ਮੁੱਦਾ ਅਤੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ
ਪੰਜਾਬੀ ਡਾਇਰੀ ਦੇ ਇਸ ਐਪੀਸੋਡ ਵਿੱਚ ਪੰਜਾਬ ਦੀ ਸਿਆਸਤ ਅਤੇ ਖੇਡ ਜਗਤ ਨਾਲ ਜੁੜੀਆਂ ਅਹਿਮ ਘਟਨਾਵਾਂ 'ਤੇ ਚਰਚਾ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੇ ਸਿਆਸੀ ਅਸਰਾਂ ਦੇ ਨਾਲ-ਨਾਲ ਪੰਜਾਬ ਦੇ ਪਾਣੀਆਂ ਦੇ ਹੱਕਾਂ ਨੂੰ ਲੈ ਕੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਪੰਜ ਮਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਜਲੰਧਰ ਵਿੱਚ ਚੱਲ ਰਹੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਮੁੱਖ ਸਰਗਰਮੀਆਂ ਅਤੇ ਤਾਜ਼ਾ ਅੱਪਡੇਟ ਵੀ ਸ਼ਾਮਲ ਹਨ।
#sbsaudiopodcastTue, 03 Nov 2026 - 09min - 14513 - ਦੀਵਾਲੀ ਸਮਾਗਮ ਵਿੱਚ ਸਿਹਤ ਅਤੇ ਭਾਈਚਾਰਕ ਸਾਂਝ ਦਾ ਜਸ਼ਨ, ‘Sons of the West’ ਪ੍ਰੋਗਰਾਮ ਪੂਰਾ ਕਰਨ ਵਾਲੇ ਪੰਜਾਬੀਆਂ ਦਾ ਸਨਮਾਨ
ਵੈਸਟਰਨ ਬੁਲਡਾਗਜ਼ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਚਲਾਏ ਜਾਂਦੇ 10 ਹਫ਼ਤਿਆਂ ਦੇ ਮੁਫ਼ਤ ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ Sons of the West ਦੇ ਗ੍ਰੈਜੂਏਟਸ ਲਈ 27 ਅਕਤੂਬਰ ਨੂੰ Footscray 'ਚ ਵਿਟਨ ਓਵਲ ਵਿਖੇ ਦੀਵਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਰਤੀ ਮੂਲ ਦੇ ਉਹ ਸੀਨੀਅਰ ਸਨਮਾਨਿਤ ਕੀਤੇ ਗਏ ਜਿਨ੍ਹਾਂ ਨੇ ਇਹ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ। ਭਾਗੀਦਾਰਾਂ ਨੇ ਕਿਹਾ ਕਿ ਇਸ ਪਹਿਲ ਨੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਬਣਾਉਣ ਦੇ ਨਾਲ-ਨਾਲ ਨਵੇਂ ਦੋਸਤ ਬਣਾਉਣ ਅਤੇ ਭਾਈਚਾਰੇ ਨਾਲ ਨਜ਼ਦੀਕੀ ਵਧਾਉਣ ਦਾ ਮੌਕਾ ਵੀ ਦਿੱਤਾ।
#sbsaudiopodcastTue, 03 Nov 2026 - 06min - 14512 - 'ਸਿੱਖ ਵੀ ਅਤੇ ਆਸਟ੍ਰੇਲੀਅਨ ਵੀ': ਵੁਲਗੁਲਗਾ ਵਿੱਚ ਬੰਦੀ ਛੋੜ ਦਿਵਸ ਤੇ ਦੀਵਾਲੀ ’ਚੋਂ ਝਲਕਦੀ ਹੈ ਪੰਜਾਬੀਆਂ ਦੀ ਮੁੱਢਲੀ ਪ੍ਰਵਾਸ ਕਹਾਣੀ
ਹਰ ਸਾਲ ਹਜ਼ਾਰਾਂ ਲੋਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਲਈ ਨਿਊ ਸਾਊਥ ਵੇਲਜ਼ ਦੇ ਵੁਲਗੁਲਗਾ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਆਸਟ੍ਰੇਲੀਆ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਥਿਤ ਹੈ। ਇੱਥੇ ਭਾਰਤੀ ਜਸ਼ਨਾਂ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣ ਪਿੱਛੇ ਕਈ ਪੀੜ੍ਹੀਆਂ ਦਾ ਇਤਿਹਾਸ ਅਤੇ ਮੁੱਢਲੇ ਪੰਜਾਬੀ ਪ੍ਰਵਾਸੀਆਂ ਦਾ ਯੋਗਦਾਨ ਹੈ। ਇਸ ਦੀਵਾਲੀ ਮੌਕੇ ਅਸੀਂ ਵੁਲਗੁਲਗਾ ਦੇ ਉਨ੍ਹਾਂ ਪਰਿਵਾਰਾਂ ਦੀ ਕਹਾਣੀ ਸਾਹਮਣੇ ਲਿਆ ਰਹੇ ਹਾਂ, ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਸਿੱਖ-ਪੰਜਾਬੀ ਪਛਾਣ ਨੂੰ ਸੰਭਾਲਣ ਦੇ ਨਾਲ-ਨਾਲ ਆਪਣੀ ਇੱਕ ਵੱਖਰੀ 'ਪੰਜਾਬੀ-ਆਸਟ੍ਰੇਲੀਅਨ' ਪਛਾਣ ਵੀ ਸਥਾਪਿਤ ਕੀਤੀ ਹੈ। ਇਹ ਕਸਬਾ ਅੱਜ ਪੰਜਾਬੀ ਵਿਰਾਸਤ ਅਤੇ ਆਸਟ੍ਰੇਲੀਅਨ ਜੀਵਨ-ਸ਼ੈਲੀ ਦੇ ਸੁੰਦਰ ਸੁਮੇਲ ਦੀ ਮਿਸਾਲ ਪੇਸ਼ ਕਰਦਾ ਹੈ।
#sbsaudiopodcastMon, 02 Nov 2026 - 11min - 14511 - ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਵਿਆਜ ਦਰਾਂ ਵਿੱਚ ਮੁੜ ਵਾਧੇ ਦੀ ਸੰਭਾਵਨਾ, 2008 ਤੋਂ ਬਾਅਦ ਦੇ ਉੱਚੇ ਪੱਧਰ 'ਤੇ ਪਹੁੰਚ ਸਕਦੀ ਹੈ 'ਕੈਸ਼ ਰੇਟ'
ਆਸਟ੍ਰੇਲੀਆ ਵਿੱਚ ਵਿਆਜ ਦਰਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ। ਬੌਂਡ ਮਾਰਕੀਟ ਅਤੇ ਕਈ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ 3 ਨਵੰਬਰ ਨੂੰ ਰਿਜ਼ਰਵ ਬੈਂਕ ਨਕਦੀ ਦਰ ਵਿੱਚ ਹੋਰ ਵਾਧਾ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇਸ ਸਾਲ ਦਾ ਪੰਜਵਾਂ ਵਿਆਜ ਦਰ ਵਾਧਾ ਹੋਵੇਗਾ ਅਤੇ ਕੈਸ਼ ਰੇਟ 4.85 ਫ਼ੀਸਦੀ ਤੱਕ ਪਹੁੰਚ ਸਕਦੀ ਹੈ, ਜੋ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੋਵੇਗਾ। ਇਸ ਖ਼ਬਰ ਸਮੇਤ ਹੋਰਨਾਂ ਅਹਿਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcastMon, 02 Nov 2026 - 04min - 14510 - ਮੀਂਹ ਦੇ ਬਾਵਜੂਦ, ਮੈਲਬਰਨ ਦੇ ਫੈਡਰੇਸ਼ਨ ਸਕੁਏਅਰ 'ਤੇ ਵੱਖ-ਵੱਖ ਭਾਈਚਾਰਿਆਂ ਨੇ ਮਿਲ ਕੇ ਮਨਾਈ ਦੀਵਾਲੀ
ਭਾਰੀ ਮੀਂਹ ਦੇ ਬਾਵਜੂਦ, ਮੈਲਬਰਨ ਸ਼ਹਿਰ ਦੇ ਦਿਲ ਯਾਨੀ ਆਈਕਾਨਿਕ ਫੈਡਰੇਸ਼ਨ ਸਕੁਏਅਰ 'ਤੇ ਦੀਵਾਲੀ ਮਨਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਆਪਣੇ 21ਵੇਂ ਸਾਲ ਵਿੱਚ ਪਹੁੰਚ ਚੁੱਕੇ ਇਸ ਸਾਲਾਨਾ ਸ਼ਾਨਦਾਰ ਜਸ਼ਨ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਭਰਪੂਰ ਹਿੱਸਾ ਲਿਆ। ਇਹ ਜਸ਼ਨ 'ਹੈਲੋਵੀਨ' ਦੇ ਦਿਨ ਮਨਾਇਆ ਗਿਆ ਸੀ ਅਤੇ ਕੁਝ ਬੱਚੇ ਭੂਤੀਆ ਪਹਿਰਾਵੇ ਵਿੱਚ ਪਟਾਕੇ ਚਲਾਉਂਦੇ ਹੋਏ ਨਜ਼ਰ ਆਏ। ਭੋਜਨ, ਸੱਭਿਆਚਾਰਕ ਪ੍ਰਦਰਸ਼ਨ, ਨਾਚ ਅਤੇ ਯਾਰਾ ਨਦੀ ਦੇ ਕੰਡੇ ਹੋਈ ਆਤਿਸ਼ਬਾਜ਼ੀ ਲੋਕਾਂ ਦੀ ਖਿੱਚ ਦਾ ਮੁੱਖ ਕੇਂਦਰ ਰਹੀ। ਆਓ, ਐਸ ਬੀ ਐਸ ਪੰਜਾਬੀ ਦੇ ਇਸ ਪੋਡਕਾਸਟ ਰਾਹੀਂ, ਇਸ ਰੰਗੀਲੇ ਦੀਵਾਲੀ ਮੇਲੇ ਦਾ ਆਨੰਦ ਮਾਣੋ।
#sbsaudiopodcastMon, 02 Nov 2026 - 04min - 14509 - AI ਸੰਗੀਤ ਤਾਂ ਬਣਾ ਸਕਦੀ ਹੈ, ਪਰ ਜਜ਼ਬਾਤ ਨਹੀਂ: ਪੰਜਾਬੀ ਗਾਇਕ ਸਰਦਾਰ ਅਲੀ
ਪਹਿਲੀ ਵਾਰ ਆਸਟ੍ਰੇਲੀਆ ਪਹੁੰਚੇ ਪੰਜਾਬੀ ਗਾਇਕ ਸਰਦਾਰ ਅਲੀ ਨੇ ਬੈਲਾਰਟ ਵਿੱਚ ਹੋਏ ਦੀਵਾਲੀ ਮੇਲੇ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਭਾਈਚਾਰੇ ਨਾਲ ਖਾਸ ਮੁਲਾਕਾਤ ਕੀਤੀ। ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ ਦੇ ਕੁਦਰਤੀ ਵਾਤਾਵਰਨ ਅਤੇ ਇੱਥੇ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਵਧ ਰਹੀ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਵਰਤੋਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ।
#sbsaudiopodcastMon, 02 Nov 2026 - 07min - 14508 - ਖ਼ਬਰਾਂ ਫਟਾਫੱਟ: ਆਸਟ੍ਰੇਲੀਆ 'ਚ ਅੰਤਰ-ਰਾਸ਼ਟਰੀ ਵਿਦਿਆਰਥੀ ਪ੍ਰੇਸ਼ਾਨ, PM ਹਾਊਸ 'ਚ ਸੁਰੱਖਿਆ ਘਟਨਾ ਤੇ ਹੋਰ ਅਹਿਮ ਖ਼ਬਰਾਂ
ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਰਹਿ ਰਹੇ ਹਰ ਚਾਰ ਵਿੱਚੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸੇ ਦੌਰਾਨ, ਪ੍ਰਧਾਨ ਮੰਤਰੀ ਨੇ ਕੈਨਬਰਾ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਦਿ ਲੌਜ’ ਵਿਖੇ ਵਾਪਰੀ ਸੁਰੱਖਿਆ ਘਟਨਾ ਦੀ ਪੁਸ਼ਟੀ ਕੀਤੀ ਹੈ, ਜਦਕਿ ਸਰਕਾਰ ਨੇ ਵਧਦੀ ਮਹਿੰਗਾਈ ਲਈ ਮੱਧ ਪੂਰਬ ਦੇ ਸੰਘਰਸ਼ ਕਾਰਨ ਤੇਲ ਦੀਆਂ ਚੜ੍ਹੀਆਂ ਕੀਮਤਾਂ ਨੂੰ ਇੱਕ ਅਹਿਮ ਕਾਰਕ ਦੱਸਿਆ ਹੈ। ਇਨ੍ਹਾਂ ਖ਼ਬਰਾਂ ਸਮੇਤ ਹਫ਼ਤੇ ਦੀਆਂ ਹੋਰ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
#sbsaudiopodcastSat, 31 Oct 2026 - 04min - 14507 - Plaque unveiled in Manjimup to honour the contribution of Sikh hawkers in WA - ਪੱਛਮੀ ਆਸਟ੍ਰੇਲੀਆ ਦੇ Manjimup ਵਿੱਚ ਸਿੱਖ ਵਪਾਰੀਆਂ ਦੇ ਮੁੱਢਲੇ ਇਤਿਹਾਸ ਨੂੰ ਸਮਰਪਿਤ ਯਾਦਗਾਰੀ ਤਖ਼ਤੀ
“Our ancestors have been serving this land before this was a country,” says Tarunpreet Singh, researcher and historian. Together with his team, he has compiled the book 'Melodious Merchants of Western Australia', exploring the lives of Sikhs who worked as hawkers in WA during the early 1800s. Their contribution has now been recognised with a commemorative plaque at Manjimup Heritage Park, extending the Sikh heritage trail in the state. In this podcast, Tarunpreet shares the remarkable stories of these unsung Sikh pioneers and their contribution to Australia’s development. - ਵੈਸਟਰਨ ਆਸਟ੍ਰੇਲੀਆ ਦੇ ਮੰਜੀਮੁਪ ਹੈਰੀਟੇਜ ਪਾਰਕ ਵਿੱਚ ਇੱਕ ਯਾਦਗਾਰੀ ਤਖ਼ਤੀ ਲਗਾ ਕੇ ਉਨ੍ਹਾਂ ਮੋਹਰੀ ਸਿੱਖ ਵਪਾਰੀਆਂ ਦੇ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ ਹੈ, ਜੋ 1800 ਦੇ ਦਹਾਕੇ ਦੇ ਅਖੀਰ ਤੋਂ 1945 ਤੱਕ ਦੱਖਣ ਪੱਛਮੀ ਖੇਤਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਲੋੜੀਂਦਾ ਸਮਾਨ ਪਹੁੰਚਾਉਂਦੇ ਰਹੇ। ਸਥਾਨਕ ਲੋਕ ਇਨ੍ਹਾਂ ਨੂੰ "ਦੱਖਣ ਪੱਛਮ ਦੇ ਸੁਰੀਲੇ ਵਪਾਰੀ" ਵਜੋਂ ਜਾਣਦੇ ਸਨ। ਐਸ ਬੀ ਐਸ ਪੰਜਾਬੀ ਨਾਲ ਇਸ ਵਿਸ਼ੇਸ਼ ਗੱਲਬਾਤ ਵਿੱਚ ਇਤਿਹਾਸਕਾਰ ਤਾਰੁਨਪ੍ਰੀਤ ਸਿੰਘ ਇਨ੍ਹਾਂ ਅਣਸੁਣੇ ਸਿੱਖ ਮੋਹਰੀਆਂ ਦੀ ਕਹਾਣੀ ਅਤੇ ਆਸਟ੍ਰੇਲੀਆ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਚਰਚਾ ਕਰਦੇ ਹਨ।
#sbsaudiopodcast - #sbsaudiopodcastFri, 30 Oct 2026 - 11min - 14506 - ਖਬਰਨਾਮਾ: ਮਸ਼ਰੂਮ ਜ਼ਹਿਰ ਮਾਮਲੇ ਵਿੱਚ ਐਰਿਨ ਪੈਟਰਸਨ ਦੀ ਅਪੀਲ ਨਾਮਨਜ਼ੂਰ, ਉਮਰ ਕੈਦ ਦੀ ਸਜ਼ਾ ਹੋਰ ਸਖ਼ਤ
ਆਸਟ੍ਰੇਲੀਆ ਦੇ ਚਰਚਿਤ ਮਸ਼ਰੂਮ ਜ਼ਹਿਰ ਮਾਮਲੇ ਵਿੱਚ ਦੋਸ਼ੀ ਐਰਿਨ ਪੈਟਰਸਨ ਨੂੰ ਅਪੀਲ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਉਸ ਦੇ ਦੋਸ਼ਾਂ ਅਤੇ ਸਜ਼ਾ ਵਿਰੁੱਧ ਦਾਇਰ ਅਪੀਲ ਨੂੰ ਖ਼ਾਰਜ ਕਰਦਿਆਂ ਉਸ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ ਅਤੇ ਪੈਰੋਲ ਤੋਂ ਬਿਨਾਂ ਰਿਹਾਈ ਦੀ ਮਿਆਦ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਜ਼ਹਿਰੀਲੇ ਡੈਥ ਕੈਪ ਮਸ਼ਰੂਮਜ਼ ਨਾਲ ਤਿੰਨ ਲੋਕਾਂ ਦੀ ਮੌਤ ਵਾਲੇ ਇਸ ਮਾਮਲੇ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
#sbsaudiopodcastFri, 30 Oct 2026 - 05min - 14505 - ਵਿਦੇਸ਼ਾਂ ਨੂੰ ਭੇਜੇ ਜਾਣ ਵਾਲੇ ਪੈਸੇ: ਪਰਵਾਸ ਅਤੇ ਆਰਥਿਕਤਾ ਬਾਰੇ ਵੱਧਦੀ ਬਹਿਸ
ਵਿਦੇਸ਼ਾਂ ਵਿੱਚ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਦੀ ਪ੍ਰਥਾ ਆਸਟ੍ਰੇਲੀਆ ਦੀ ਪਰਵਾਸ ਨੀਤੀ ਸਬੰਧੀ ਚਰਚਾ ਦਾ ਇੱਕ ਅਹਿਮ ਮੁੱਦਾ ਬਣ ਗਈ ਹੈ। ਜਿੱਥੇ ਕੁਝ ਲੋਕ ਇਸ ਨੂੰ ਦੇਸ਼ ਵਿਚੋਂ ਧਨ ਦੇ ਬਾਹਰ ਜਾਣ ਵਜੋਂ ਦੇਖਦੇ ਹਨ, ਉੱਥੇ ਹੋਰਾਂ ਦਾ ਮੰਨਣਾ ਹੈ ਕਿ ਇਹ ਦੁਨੀਆ ਭਰ ਵਿੱਚ ਰਹਿੰਦੇ ਲੱਖਾਂ ਪਰਿਵਾਰਾਂ ਲਈ ਸਹਾਇਤਾ ਅਤੇ ਆਰਥਿਕ ਸਥਿਰਤਾ ਦਾ ਮਹੱਤਵਪੂਰਨ ਸਾਧਨ ਹੈ। ਇਸ ਦਿਲਚਸਪ ਜਾਣਕਾਰੀ ਬਾਰੇ ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ।
#sbsaudiopodcastFri, 30 Oct 2026 - 07min - 14504 - ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦਾ ਭਾਰਤੀ ਹੁਨਰਮੰਦ ਕਾਮਿਆਂ ਲਈ ਨਵਾਂ ਵੀਜ਼ਾ, ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਹਾਈਵੇ
ਨਿਊਜ਼ੀਲੈਂਡ ਨੇ ਨਵੇਂ ਸਮਝੌਤੇ ਤਹਿਤ ਭਾਰਤ ਦੇ 5000 ਹੁਨਰਮੰਦ ਕਾਮਿਆਂ ਲਈ ਤਿੰਨ ਸਾਲਾਂ ਦੇ ਵਰਕ ਵੀਜ਼ਿਆਂ ਦਾ ਰਾਹ ਖੋਲ੍ਹਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਇੱਕ ਮਹੱਤਵਪੂਰਨ ਹਾਈਵੇ ਦਾ ਨਾਮ ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ, ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ। ਦੁਨੀਆ ਭਰ ਵਿੱਚ ਪੰਜਾਬੀਆਂ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਵਿਸ਼ੇਸ਼ ਪੌਡਕਾਸਟ।
#sbsaudiopodcastFri, 30 Oct 2026 - 07min - 14503 - Wallan missing girl case: Police confirm 16-year-old is ‘safe and well’ - ਵਾਲਨ ਮਾਮਲਾ: ‘16 ਸਾਲਾ ਕੁੜੀ ਸੁਰੱਖਿਅਤ ਅਤੇ ਠੀਕ ਹੈ’- ਵਿਕਟੋਰੀਆ ਪੁਲਿਸ ਨੇ ਕੀਤੀ ਪੁਸ਼ਟੀ
Victoria Police has confirmed thata 16-year-old girl from a northern suburb of Melbourne, who was previously reported missing, is now 'safe and well'. The update follows several days of public concern and calls for information about her. - ਵਿਕਟੋਰੀਆ ਪੁਲਿਸ ਨੇ SBS ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਮੈਲਬਰਨ ਦੇ ਉੱਤਰ ਵਿੱਚ ਸਥਿਤ ਵਾਲਨ ਦੀ 16 ਸਾਲਾ ਬੱਚੀ, ਜਿਸ ਨੂੰ ਲਾਪਤਾ ਦੱਸਿਆ ਗਿਆ ਸੀ, ਸੁਰੱਖਿਅਤ ਹੈ ਅਤੇ ਲਾਪਤਾ ਨਹੀਂ ਹੈ। ਇਹ ਅਪਡੇਟ ਇੱਕ ਸੈਕੰਡਰੀ ਸਕੂਲ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਅਤੇ ਬੱਚੀ ਦੇ ਪਰਿਵਾਰ ਅਤੇ ਭਾਈਚਾਰੇ ਵੱਲੋ ਕੁੜੀ ਦੇ ਟਿਕਾਣੇ ਬਾਰੇ ਕਈ ਦਿਨਾਂ ਤੋਂ ਚੱਲ ਰਹੀ ਚਿੰਤਾ ਤੋਂ ਬਾਅਦ ਆਈ ਹੈ। ਕੁੱਝ ਭਾਈਚਾਰਕ ਨੁਮਾਇੰਦਿਆਂ ਨੇ 28 ਅਕਤੂਬਰ ਨੂੰ ਬੱਚੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਮੁਤਾਬਕ, ਪੁਲਿਸ ਨੇ ਅੱਜ ਇਸ ਮਾਮਲੇ ਲਈ ਇੱਕ ਸਮਰਪਿਤ ਅਧਿਕਾਰੀ ਵੀ ਨਿਯੁਕਤ ਕੀਤਾ ਹੈ ਅਤੇ ਸਬੰਧਤ ਵਿਭਾਗਾਂ ਦੀ ਮੀਟਿੰਗ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਪੂਰੇ ਵੇਰਵੇ ਲਈ ਪੌਡਕਾਸਟ ਸੁਣੋ...
#sbsaudiopodcast - #sbsaudiopodcastFri, 30 Oct 2026 - 11min - 14502 - ਖ਼ਬਰਨਾਮਾ: ਆਸਟ੍ਰੇਲੀਆ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ 'ਤੇ ਮਤਭੇਦ, ਕਿਸਾਨਾਂ ਨੇ ਜਤਾਈਆਂ ਚਿੰਤਾਵਾਂ
ਆਸਟ੍ਰੇਲੀਆ ਅਤੇ ਯੂਰਪੀ ਸਮੂਹ ਦਰਮਿਆਨ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਸਿਆਸੀ ਅਤੇ ਖੇਤੀਬਾੜੀ ਖੇਤਰ ਵਿੱਚ ਚਰਚਾ ਜਾਰੀ ਹੈ। ਜਿੱਥੇ ਸਰਕਾਰ ਇਸ ਨੂੰ ਆਰਥਿਕ ਵਿਕਾਸ ਲਈ ਲਾਭਦਾਇਕ ਦੱਸ ਰਹੀ ਹੈ, ਉੱਥੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਬੀਫ, ਡੇਅਰੀ ਅਤੇ ਖੰਡ ਉਦਯੋਗਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਮੁੱਦੇ ਸਣੇ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।
#sbsaudiopodcastThu, 29 Oct 2026 - 05min - 14501 - ਆਸਟ੍ਰੇਲੀਆ ਦਾ ਬਦਲਦਾ ਰੁਜ਼ਗਾਰ ਬਾਜ਼ਾਰ ਅਤੇ ਪਰਵਾਸ ਨੀਤੀਆਂ: ਹੁਨਰਮੰਦ ਪਰਵਾਸੀਆਂ ਲਈ ਕੀ ਹਨ ਨਵੇਂ ਸੰਕੇਤ?
ਆਸਟ੍ਰੇਲੀਆ ਵਿੱਚ ਵਧ ਰਹੀ ਬੇਰੁਜ਼ਗਾਰੀ ਅਤੇ ਪਰਵਾਸ ਨੀਤੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਨੇ ਹੁਨਰਮੰਦ ਪਰਵਾਸੀਆਂ ਦੇ ਭਵਿੱਖ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਕਮਜ਼ੋਰ ਹੁੰਦਾ ਰੁਜ਼ਗਾਰ ਬਾਜ਼ਾਰ ਵਿਦੇਸ਼ ਤੋਂ ਆਉਣ ਵਾਲੇ ਕਾਮਿਆਂ ਲਈ ਮੌਕਿਆਂ ਨੂੰ ਸੀਮਿਤ ਕਰ ਸਕਦਾ ਹੈ। ਇਸੇ ਦੌਰਾਨ, ਲੇਬਰ ਸਰਕਾਰ ਨੇ ਸਾਲਾਨਾ ਪਰਵਾਸ ਦੀ ਗਿਣਤੀ 2 ਲੱਖ 25 ਹਜ਼ਾਰ ਤੱਕ ਘਟਾਉਣ ਦੀ ਯੋਜਨਾ ਬਣਾਈ ਹੈ, ਜਦਕਿ ਵਨ ਨੇਸ਼ਨ ਪਾਰਟੀ ਇਸਨੂੰ 1 ਲੱਖ 30 ਹਜ਼ਾਰ ਤੱਕ ਲਿਆਉਣ ਦਾ ਵਾਅਦਾ ਕਰ ਰਹੀ ਹੈ। ਜਾਣੋ ਕਿ ਇਹ ਬਦਲਾਅ ਪਰਵਾਸੀਆਂ ਅਤੇ ਆਸਟ੍ਰੇਲੀਆ ਆਉਣ ਦੇ ਇੱਛੁਕ ਲੋਕਾਂ ਲਈ ਕੀ ਅਰਥ ਰੱਖਦੇ ਹਨ।
#sbsaudiopodcastThu, 29 Oct 2026 - 06min - 14500 - ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੇ ਦਿੱਲੀ ਕੋਂਸਰਟ ਨੂੰ ਹਰੀ ਝੰਡੀ, ਦਲੇਰ ਮਹਿੰਦੀ ਦੇ ਹੱਕ ਵਿੱਚ ਉਤਰੇ ਸਿਤਾਰੇ
ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਜਾਣੋ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਦਿੱਲੀ ਕੋਂਸਰਟ ਨੂੰ ਆਖ਼ਿਰਕਾਰ ਮਿਲੀ ਇਜਾਜ਼ਤ ਬਾਰੇ, ਜੋ ਹੁਣ 30 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਵੇਗਾ। ਉਧਰ, ਉੱਤਰਾਖੰਡ ਵਿੱਚ ਹੋਏ ਵਿਵਾਦ ਤੋਂ ਬਾਅਦ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਰਾਜਪਾਲ ਯਾਦਵ ਸਮੇਤ ਕਈ ਮਸ਼ਹੂਰ ਹਸਤੀਆਂ ਸਾਹਮਣੇ ਆਈਆਂ ਹਨ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਹਨ।
#sbsaudiopodcastThu, 29 Oct 2026 - 06min - 14499 - ਆਧੁਨਿਕ ਤਕਨਾਲੋਜੀ ਨਾਲ ਸੰਭਾਲੀ ਜਾ ਰਹੀ ਫਸਟ ਨੇਸ਼ਨਜ਼ ਦੀ ਅਨਮੋਲ ਸੱਭਿਆਚਾਰਕ ਵਿਰਾਸਤ
ਵੀਕਵੈਮਕੌਂਗ ਭਾਈਚਾਰੇ ਦੇ ਲੋਕ ਆਪਣੀ ਫਸਟ ਨੇਸ਼ਨਜ਼ ਵਿਰਾਸਤ ਅਤੇ ਰਵਾਇਤੀ ਰੀਤਾਂ ਨੂੰ ਪੀੜ੍ਹੀ ਦਰ ਪੀੜ੍ਹੀ ਸੰਭਾਲਦੇ ਆ ਰਹੇ ਹਨ। ਪਰ ਜਦੋਂ ਉਨ੍ਹਾਂ ਦੀ ਕੀਮਤੀ ਸੱਭਿਆਚਾਰਕ ਵਿਰਾਸਤ ਨੂੰ ਖ਼ਤਰਾ ਪੈਦਾ ਹੋਇਆ, ਤਾਂ ਭਾਈਚਾਰੇ ਨੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਵਾਸਤੇ ਆਧੁਨਿਕ ਤਕਨਾਲੋਜੀ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ। ਇਸ ਪਹਿਲ ਰਾਹੀਂ ਰਵਾਇਤੀ ਗਿਆਨ ਅਤੇ ਨਵੀਨ ਤਕਨੀਕ ਦਾ ਵਿਲੱਖਣ ਮੇਲ ਦੇਖਣ ਨੂੰ ਮਿਲਦਾ ਹੈ।
#sbsaudiopodcastThu, 29 Oct 2026 - 08min - 14498 - ਖ਼ਬਰਨਾਮਾ: ਬ੍ਰਾਜ਼ੀਲ ਦਾ ਸਿਆਸੀ ਵਿਵਾਦ, ਇਜ਼ਰਾਈਲ ਚੋਣਾਂ ਅਤੇ ਪੰਜਾਬ ਵਿੱਚ ਪੁਲੀਸ ਵਿਰੋਧ ਪ੍ਰਦਰਸ਼ਨ
ਅੱਜ ਦੀਆਂ ਪ੍ਰਮੁੱਖ ਖ਼ਬਰਾਂ ਵਿੱਚ ਬ੍ਰਾਜ਼ੀਲ ਦੇ ਸੈਨੇਟਰ ਫਲਾਵਿਓ ਬੋਲਸੋਨਾਰੋ ਨੂੰ ਅਮਰੀਕਾ ਵੱਲੋਂ ਵੀਜ਼ਾ ਦੇਣ ਦਾ ਮਾਮਲਾ, ਇਜ਼ਰਾਈਲ ਦੀਆਂ ਅਹਿਮ ਚੋਣਾਂ ਦੀ ਗਿਣਤੀ, ਆਸਟ੍ਰੇਲੀਆ ਵਿੱਚ ਨਸਲਵਾਦ ਨਾਲ ਨਜਿੱਠਣ ਲਈ ਨਵੀਂ ਰਾਸ਼ਟਰੀ ਰਣਨੀਤੀ ਦੀ ਮੰਗ, ਆਨਲਾਈਨ ਕੱਟੜਪੰਥ ਵੱਲ ਧੱਕੇ ਜਾ ਰਹੇ ਨੌਜਵਾਨਾਂ ਬਾਰੇ ਚਿੰਤਾਜਨਕ ਅੰਕੜੇ, ਡਿਜੀਟਲ ਸੁਰੱਖਿਆ ਕਾਨੂੰਨ ਉੱਤੇ ਸੰਸਦੀ ਬਹਿਸ, ਫੇਫੜਿਆਂ ਦੀ ਇੱਕ ਗੰਭੀਰ ਬਿਮਾਰੀ ਕਾਰਨ ਵਧ ਰਹੀਆਂ ਮੌਤਾਂ ਅਤੇ ਪੰਜਾਬ ਦੇ ਮਾਨਸਾ ਵਿੱਚ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਸ਼ਾਮਲ ਹਨ। ਇਸ ਪੌਡਕਾਸਟ ਵਿੱਚ ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ।
#sbsaudiopodcastWed, 28 Oct 2026 - 08min - 14497 - ਬੈਲਾਰਾਟ ਦੀਵਾਲੀ ਮੇਲਾ: ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਨਜ਼ਰ ਆਇਆ ‘ਇੱਕ ਹੋਰ ਪੰਜਾਬ’
ਪਰਵਾਸੀ ਭਾਈਚਾਰਿਆਂ ਲਈ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਵਿਕਟੋਰੀਆ ਦੇ ਖੇਤਰੀ ਸ਼ਹਿਰ ਬੈਲਾਰਾਟ ਵਿੱਚ ਮਨਾਏ ਗਏ ਦੀਵਾਲੀ ਮੇਲੇ ਨੇ ਇਸ ਚੁਣੌਤੀ ਨੂੰ ਮੌਕੇ ਵਿੱਚ ਬਦਲ ਦਿੱਤਾ। ਪੰਜਾਬੀ ਲੋਕ-ਰੰਗ, ਸੰਗੀਤ, ਭੋਜਨ ਅਤੇ ਰਵਾਇਤਾਂ ਨਾਲ ਸਜੇ ਇਸ ਸਮਾਗਮ ਨੇ ਨਾ ਸਿਰਫ਼ ਭਾਈਚਾਰੇ ਨੂੰ ਇਕੱਠਾ ਕੀਤਾ, ਸਗੋਂ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤਿਕ ਪਛਾਣ ਅਤੇ ਵਿਰਸੇ ਨਾਲ ਜੋੜਨ ਦਾ ਕੰਮ ਵੀ ਕੀਤਾ।
#sbsaudiopodcastWed, 28 Oct 2026 - 08min - 14496 - ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਦੀ ਹਿਰਾਸਤ ਵਿੱਚ ਹੋਰ 30 ਦਿਨਾਂ ਦਾ ਵਾਧਾ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ, ਅਧਿਕਾਰੀਆਂ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਅਲੀਮਾ ਖ਼ਾਨ, ਨੂਰੀਨ ਨਿਆਜ਼ੀ ਅਤੇ ਡਾ. ਉਜ਼ਮਾ ਖ਼ਾਨ ਦੀ ਹਿਰਾਸਤ 30 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਇਹਨਾਂ ਨੂੰ 1960 ਦੇ 'ਪੰਜਾਬ ਮੇਨਟੇਨੈਂਸ ਆਫ਼ ਪਬਲਿਕ ਆਰਡਰ ਆਰਡੀਨੈਂਸ' ਤਹਿਤ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcastWed, 28 Oct 2026 - 07min - 14495 - ਅਖਾਣ ਕਹਾਣੀ: ਜਾਣੋ 'ਆਬ-ਆਬ ਕਰਦੇ ਮਰ ਗਏ, ਸਿਰਹਾਣੇ ਪਾਣੀ ਧਰਿਆ' ਦਾ ਅਰਥ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਆਬ-ਆਬ ਕਰਦੇ ਮਰ ਗਏ, ਸਿਰਹਾਣੇ ਪਾਣੀ ਧਰਿਆ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰ ਰਹੇ ਹਨ।
#sbsaudiopodcastTue, 27 Oct 2026 - 06min - 14494 - ਪ੍ਰਵਾਸੀ ਪਰਿਵਾਰਾਂ ਵਿੱਚ ਕਿਉਂ ਘੱਟ ਰਹੀ ਹੈ ਬੱਚਿਆਂ ਦੀ ਗਿਣਤੀ ਅਤੇ ਆਸਟ੍ਰੇਲੀਆ ਲਈ ਇਹ ਚਿੰਤਾ ਦਾ ਵਿਸ਼ਾ ਕਿਉਂ ਹੈ?
ਆਸਟ੍ਰੇਲੀਆ ਦੀ ਆਰਥਿਕਤਾ ਅਤੇ ਵੱਧਦੀ ਉਮਰ ਵਾਲੀ ਆਬਾਦੀ ਨਾਲ ਜੁੜੀਆਂ ਚੁਣੌਤੀਆਂ ਦੇ ਮੱਦੇਨਜ਼ਰ ਪ੍ਰਵਾਸੀਆਂ ਦੀ ਭੂਮਿਕਾ ਅਹਿਮ ਹੈ। ਪਰ ਵੱਧਦੀ ਮਹਿੰਗਾਈ, ਵੀਜ਼ਾ ਅਨਿਸ਼ਚਿਤਤਾ, ਰਿਹਾਇਸ਼ੀ ਦਬਾਅ ਅਤੇ ਪਰਿਵਾਰਕ ਸਹਿਯੋਗ ਦੀ ਕਮੀ ਕਾਰਨ ਪ੍ਰਵਾਸੀ ਪਰਿਵਾਰਾਂ ਵਿੱਚ ਵੀ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਵੱਧ ਰਿਹਾ ਹੈ। ਆਸਟ੍ਰੇਲੀਆ ਸਰਕਾਰ ਦੀ Intergenerational Report ਦੇ ਹਵਾਲੇ ਨਾਲ, ਇਹ ਪੌਡਕਾਸਟ ਪੰਜਾਬੀ ਭਾਈਚਾਰੇ ਵਿੱਚ ਇੱਕ ਬੱਚੇ ਵਾਲੇ ਪਰਿਵਾਰਾਂ ਦੇ ਤਜਰਬਿਆਂ ਰਾਹੀਂ ਬਦਲਦੇ ਪਰਿਵਾਰਕ ਰੁਝਾਨਾਂ, ਉਨ੍ਹਾਂ ਪਿੱਛੇ ਮੌਜੂਦ ਕਾਰਨਾਂ ਅਤੇ ਇਸ ਦੇ ਆਰਥਿਕ, ਸਮਾਜਿਕ ਤੇ ਜਨਸੰਖਿਆਕ ਪ੍ਰਭਾਵਾਂ ਦੀ ਪੜਚੋਲ ਕਰਦਾ ਹੈ।
#sbsaudiopodcastTue, 27 Oct 2026 - 11min - 14493 - ਖ਼ਬਰਨਾਮਾ: AI ਦੀ ਵਰਤੋਂ ਨਾਲ ਵਧੇ ਸਾਈਬਰ ਹਮਲੇ, ਕਾਰੋਬਾਰਾਂ ਨੂੰ ਸੁਰੱਖਿਆ ਮਜ਼ਬੂਤ ਕਰਨ ਦੀ ਅਪੀਲ
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹੋ ਰਹੇ ਸਾਈਬਰ ਹਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਆਸਟ੍ਰੇਲੀਆਈ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਡਿਜ਼ੀਟਲ ਸੇਵਾਵਾਂ ਵਿੱਚ ਹੋਰ ਰੁਕਾਵਟਾਂ ਆ ਸਕਦੀਆਂ ਹਨ। ਆਸਟ੍ਰੇਲੀਅਨ ਸਿਗਨਲਜ਼ ਡਾਇਰੈਕਟੋਰੇਟ (ASD) ਦੀ ਸਾਲਾਨਾ ‘ਸਾਈਬਰ ਥ੍ਰੈਟ’ ਰਿਪੋਰਟ ਅਨੁਸਾਰ, ਪਿਛਲੇ ਵਿੱਤੀ ਸਾਲ ਦੌਰਾਨ ਸਾਈਬਰ ਸੁਰੱਖਿਆ ਨਾਲ ਸੰਬੰਧਤ ਘਟਨਾਵਾਂ ਵਿੱਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨੇ ਕਾਰੋਬਾਰਾਂ ਨੂੰ ਆਪਣੀਆਂ ਸਾਈਬਰ ਸੁਰੱਖਿਆ ਪ੍ਰਣਾਲੀਆਂ ਅਤੇ ਸੁਰੱਖਿਆ ਉਪਾਵਾਂ ਨੂੰ ਨਵਿਆਉਣ ਦੀ ਅਪੀਲ ਕੀਤੀ ਹੈ। ਇਸ ਪੌਡਕਾਸਟ ਵਿੱਚ ਸੁਣੋ ਇਸ ਖ਼ਬਰ ਸਮੇਤ ਅੱਜ ਦੀਆਂ ਹੋਰ ਅਹਿਮ ਖ਼ਬਰਾਂ।
#sbsaudiopodcastTue, 27 Oct 2026 - 05min - 14492 - ਪੰਜਾਬੀ ਡਾਇਰੀ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਲੈ ਕੇ ਝੋਟਾ ਇਨਸਾਫ ਮੋਰਚੇ ਤੱਕ ਦੀਆਂ ਖ਼ਬਰਾਂ ਦੀ ਪੜਚੋਲ
ਪੰਜਾਬੀ ਡਾਇਰੀ ਦੇ ਇਸ ਐਪੀਸੋਡ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੋਈਆਂ ਅਹਿਮ ਕਾਰਵਾਈਆਂ ਅਤੇ ਰਾਜਨੀਤਿਕ ਚਰਚਾਵਾਂ ਦਾ ਜਾਇਜ਼ਾ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਓਐਸਡੀ ਤੋਂ CBI ਵੱਲੋਂ ਕੀਤੀ ਗਈ ਪੁੱਛਗਿੱਛ ਅਤੇ ਇਸ ਨਾਲ ਜੁੜੇ ਸਿਆਸੀ ਪਹਲੂਆਂ ਦੀ ਵੀ ਪੜਚੋਲ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਮਾਨਸਾ ਵਿੱਚ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਚੱਲ ਰਹੇ ਸੰਘਰਸ਼ ਅਤੇ ਨਸ਼ਿਆਂ ਖ਼ਿਲਾਫ਼ ਤੇਜ਼ ਹੋ ਰਹੀ ਲੋਕ ਆਵਾਜ਼ ਬਾਰੇ ਤਾਜ਼ਾ ਅਪਡੇਟ ਵੀ ਸ਼ਾਮਲ ਹਨ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।
#sbsaudiopodcastTue, 27 Oct 2026 - 09min - 14491 - Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
In this SBS Punjabi radio program, hear about the Australian Government’s new announcement to equip the country’s new ‘Ghost Shark’ submarines with offensive capabilities. Also, discover how a small group of people can influence government decisions through the fifth episode of SBS’s podcast series, How Australia Works. In the Akhaan-Kahani segment, we explore the meaning and history of another forgotten Punjabi proverb. The program will also bring you the latest important news from Australia and around the world. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ ਆਸਟ੍ਰੇਲੀਆ ਸਰਕਾਰ ਦੇ ਉਸ ਨਵੇਂ ਐਲਾਨ ਬਾਰੇ, ਜਿਸ ਤਹਿਤ ਦੇਸ਼ ਦੀਆਂ ਨਵੀਆਂ ‘ਘੋਸਟ ਸ਼ਾਰਕ’ ਪਣਡੁੱਬੀਆਂ ਨੂੰ ਹਮਲਾਵਰ ਸਮਰੱਥਾ ਨਾਲ ਲੈਸ ਕੀਤਾ ਜਾਵੇਗਾ। ਇਸ ਦੇ ਨਾਲ SBS ਦੀ ਪੌਡਕਾਸਟ ਸੀਰੀਜ਼ How Australia Works ਦੇ ਪੰਜਵੇਂ ਐਪੀਸੋਡ ਰਾਹੀਂ ਜਾਣੋ ਕਿ ਲੋਕਾਂ ਦਾ ਇੱਕ ਛੋਟਾ ਜਿਹਾ ਸਮੂਹ ਵੀ ਸਰਕਾਰੀ ਫ਼ੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਅਖਾਣ-ਕਹਾਣੀ ਸੈਗਮੈਂਟ ਵਿੱਚ ਇੱਕ ਹੋਰ ਭੁੱਲੇ-ਵਿਸਰੇ ਪੰਜਾਬੀ ਅਖਾਣ ਦੇ ਅਰਥ ਅਤੇ ਇਤਿਹਾਸ ਬਾਰੇ ਚਰਚਾ ਹੋਵੇਗੀ। ਨਾਲ ਹੀ, ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਵੀ ਪੇਸ਼ ਕੀਤੀਆਂ ਜਾਣਗੀਆਂ।
#sbsaudiopodcast - #sbsaudiopodcastTue, 27 Oct 2026 - 48min - 14490 - How people shape change, and why your voice matters | How Australia Works - ਲੋਕ ਤਬਦੀਲੀ ਕਿਵੇਂ ਲਿਆਉਂਦੇ ਹਨ ਅਤੇ ਤੁਹਾਡੀ ਆਵਾਜ਼ ਕਿਉਂ ਮਾਇਨੇ ਰੱਖਦੀ ਹੈ | ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ
Can a small group change a local council decision? When Julie learns her community library may close, she joins other residents in a campaign to save it. Her story explores how you can take part in Australian democracy by signing petitions, attending community meetings, contacting councillors and voting. - ਕੀ ਲੋਕਾਂ ਦਾ ਇੱਕ ਛੋਟਾ ਜਿਹਾ ਸਮੂਹ ਸਥਾਨਕ ਕੌਂਸਲ ਦੇ ਫ਼ੈਸਲੇ ਨੂੰ ਬਦਲ ਸਕਦਾ ਹੈ? ਜਦੋਂ ਜੂਲੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਇਲਾਕੇ ਦੀ ਲਾਈਬ੍ਰੇਰੀ ਬੰਦ ਹੋ ਸਕਦੀ ਹੈ, ਤਾਂ ਉਹ ਚੁੱਪ ਬੈਠਣ ਦੀ ਬਜਾਏ ਕਾਰਵਾਈ ਕਰਨ ਦਾ ਫ਼ੈਸਲਾ ਕਰਦੀ ਹੈ। ਭਾਈਚਾਰੇ ਦੇ ਹੋਰ ਵਸਨੀਕਾਂ ਨਾਲ ਮਿਲ ਕੇ ਉਹ ਲਾਈਬ੍ਰੇਰੀ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰਦੀ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਪਟੀਸ਼ਨਾਂ, ਜਨਤਕ ਮੀਟਿੰਗਾਂ, ਕੌਂਸਲਰਾਂ ਨਾਲ ਸੰਪਰਕ ਅਤੇ ਵੋਟਿੰਗ ਵਰਗੇ ਸਧਾਰਨ ਕਦਮਾਂ ਰਾਹੀਂ ਲੋਕ ਆਸਟ੍ਰੇਲੀਆ ਵਿੱਚ ਆਪਣੇ ਭਾਈਚਾਰੇ ਨਾਲ ਜੁੜੇ ਫ਼ੈਸਲਿਆਂ ਉੱਤੇ ਅਸਰ ਪਾ ਸਕਦੇ ਹਨ।
How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page. - How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages on the How Australia Works main page.Tue, 27 Oct 2026 - 06min - 14489 - ਖ਼ਬਰਨਾਮਾ: ਆਸਟ੍ਰੇਲੀਆ ਨੂੰ 50 ਸਾਲਾਂ ਬਾਅਦ ਮਿਲਿਆ ਨਵਾਂ ਅੰਤਰਰਾਸ਼ਟਰੀ ਹਵਾਈ ਅੱਡਾ
ਆਸਟ੍ਰੇਲੀਆ ਦਾ 50 ਸਾਲਾਂ ਤੋਂ ਵੱਧ ਸਮੇਂ ਬਾਅਦ ਬਣਿਆ ਪਹਿਲਾ ਵੱਡਾ ਨਵਾਂ ਹਵਾਈ ਅੱਡਾ, ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ, ਐਤਵਾਰ 25 ਅਕਤੂਬਰ ਨੂੰ ਅਧਿਕਾਰਤ ਤੌਰ ’ਤੇ ਖੁੱਲ੍ਹ ਗਿਆ ਹੈ। ਇੱਥੋਂ ਪਹਿਲੀ ਯਾਤਰੀ ਉਡਾਣ ਗੋਲਡ ਕੋਸਟ ਲਈ ਰਵਾਨਾ ਹੋਈ। ਹਵਾਈ ਅੱਡਾ 24 ਘੰਟੇ ਕੰਮ ਕਰੇਗਾ ਅਤੇ ਸ਼ੁਰੂਆਤੀ ਦੌਰ ਵਿੱਚ ਹਰ ਸਾਲ ਇੱਕ ਕਰੋੜ ਯਾਤਰੀਆਂ ਨੂੰ ਸੇਵਾਵਾਂ ਦੇਣ ਦੇ ਸਮਰੱਥ ਹੋਵੇਗਾ। ਜੈੱਟਸਟਾਰ ਇੱਥੋਂ ਮੈਲਬਰਨ, ਗੋਲਡ ਕੋਸਟ ਅਤੇ ਬ੍ਰਿਸਬੇਨ ਲਈ ਉਡਾਣਾਂ ਚਲਾਏਗੀ, ਜਦਕਿ ਸਿੰਗਾਪੁਰ ਏਅਰਲਾਈਨਜ਼ ਨਵੰਬਰ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰੇਗੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਨਵਾਂ ਹਵਾਈ ਅੱਡਾ ਖੇਤਰੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ, ਹਵਾਈ ਸੇਵਾਵਾਂ ਵਿੱਚ ਮੁਕਾਬਲਾ ਵਧਾਏਗਾ ਅਤੇ ਯਾਤਰੀਆਂ ਨੂੰ ਵਧੇਰੇ ਵਿਕਲਪ ਦੇਵੇਗਾ।। ਇਸ ਸਮੇਤ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
#sbsaudiopodcastMon, 26 Oct 2026 - 04min - 14488 - ਆਨਲਾਈਨ ਕੱਟੜਪੰਥ ਵੱਲ ਧੱਕੇ ਜਾ ਰਹੇ ਨੌਜਵਾਨ: ਆਸਟ੍ਰੇਲੀਆ ਵਿੱਚ ਵੱਧ ਰਹੀ ਰੈਡੀਕਲਾਈਜ਼ੇਸ਼ਨ ਦੀ ਚਿੰਤਾ
ਆਸਟ੍ਰੇਲੀਆ ਦੀਆਂ ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਕਾਰਨ ਕੱਟੜਪੰਥੀ ਵਿਚਾਰਧਾਰਾਵਾਂ ਤੱਕ ਪਹੁੰਚ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਗਈ ਹੈ। ਸੰਸਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨਾਂ ਅਤੇ ਕਮਜ਼ੋਰ ਵਰਗਾਂ ਨੂੰ ਆਨਲਾਈਨ ਰਾਹੀਂ ਤੇਜ਼ੀ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਹਿੰਸਕ ਕਾਰਵਾਈਆਂ ਦਾ ਖ਼ਤਰਾ ਵੀ ਵਧ ਰਿਹਾ ਹੈ। ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਸਮੇਤ ਸਾਰੇ ਆਸਟ੍ਰੇਲੀਆਈ ਪਰਿਵਾਰਾਂ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਡਿਜੀ ਟਲ ਦੁਨੀਆਂ ਵਿੱਚ ਮੌਜੂਦ ਖ਼ਤਰਿਆਂ ਦੀ ਪਛਾਣ ਕਿਵੇਂ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ।
#sbsaudiopodcastMon, 26 Oct 2026 - 06min - 14487 - ਖ਼ਬਰਾਂ ਫਟਾਫੱਟ: ਵਿਕਟੋਰੀਆ 'ਚ ਅਪਰਾਧਿਕ ਮਾਮਲੇ, ਸਾਊਦੀ ਅਰਬ 'ਤੇ ਹਮਲੇ, ਪੰਜਾਬ ਚੋਣਾਂ ਬਾਰੇ ਸਿਆਸੀ ਹਲਚਲ ਤੇ ਹੋਰ ਖ਼ਬਰਾਂ
ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਕਥਿਤ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਬੁੱਧਵਾਰ ਨੂੰ ਵਾਂਗਾਰਾਟਾ ਅਦਾਲਤ ਵਿੱਚ ਪੇਸ਼ ਹੋਇਆ, ਜਿੱਥੇ ਉਸ ਖ਼ਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਇਸੇ ਦੌਰਾਨ, ਮੈਲਬਰਨ ਦੇ ਬੌਕਸ ਹਿੱਲ ਇਲਾਕੇ ਵਿੱਚ ਇੱਕ ਔਰਤ ਅਤੇ ਬੱਚੇ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਵਿਕਟੋਰੀਆ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀ ਸਿਆਸਤ ਵਿੱਚ ਵੀ ਹਲਚਲ ਹੈ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਦੀ ਸੰਭਾਵਨਾ ਜਤਾਈ ਹੈ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਵੀ ਸੁਣੋ ਇਸ ਪੌਡਕਾਸਟ ਵਿੱਚ।
#sbsaudiopodcastFri, 23 Oct 2026 - 04min - 14486 - ਜਨੂੰਨ ਲਈ ਛੱਡਿਆ IT ਕਰੀਅਰ, ਆਸਟ੍ਰੇਲੀਆ ਵਿੱਚ ਤਿਆਰ ਕੀਤੀ ਪੰਜਾਬੀ ਫ਼ੀਚਰ ਫ਼ਿਲਮ
ਪੰਜਾਬੀ ਫ਼ਿਲਮ ਮਰਡਰ ਇਨ ਮੈਲਬਰਨ ਰਾਹੀਂ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਵਾਲੇ ਰਵੀ ਵਰਮਾ ਨੇ SBS ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਆਪਣੇ ਸਫ਼ਰ ਦੀਆਂ ਅਹਿਮ ਝਲਕੀਆਂ ਸਾਂਝੀਆਂ ਕੀਤੀਆਂ। ਮਸ਼ਹੂਰ ਪੰਜਾਬੀ ਨਿਰਦੇਸ਼ਕ ਅਮਿਤੋਜ ਮਾਨ ਦੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਲੈ ਕੇ ਆਪਣੀ ਪਹਿਲੀ ਫੀਚਰ ਫ਼ਿਲਮ ਨੂੰ ਪਰਦੇ ਤੱਕ ਲਿਆਉਣ ਤੱਕ ਦੀ ਯਾਤਰਾ ਬਾਰੇ ਉਨ੍ਹਾਂ ਨੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਲਬਰਨ ਵਿੱਚ ਪੂਰੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਰਪੇਸ਼ ਆਈਆਂ ਚੁਣੌਤੀਆਂ, ਵੀਜ਼ਿਆਂ ਅਤੇ ਪਰਮਿਟਾਂ ਦੀ ਜਟਿਲ ਪ੍ਰਕਿਰਿਆ, ਅਤੇ ਫ਼ਿਲਮ ਨਿਰਮਾਣ ਦੇ ਵੱਖ-ਵੱਖ ਪੜਾਵਾਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
#sbsaudiopodcastFri, 23 Oct 2026 - 19min - 14485 - ਖ਼ਬਰਨਾਮਾ: ਹੈਲਨ ਹੇਨਜ਼ ਲਈ ਲੋਕਾਂ ਦਾ ਸਮਰਥਨ, 24 ਘੰਟਿਆਂ ਵਿੱਚ ‘ਸੇਵ ਦ ਚਿਲਡਰਨ’ ਲਈ 6 ਲੱਖ ਡਾਲਰ ਤੋਂ ਵੱਧ ਦਾਨ
ਵਿਕਟੋਰੀਆ ਦੇ ਵਾਂਗਾਰਾਟਾ ਵਿੱਚ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ ’ਤੇ ਹੋਏ ਕਥਿਤ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਹਮਦਰਦੀ ਅਤੇ ਸਮਰਥਨ ਪ੍ਰਗਟਾਇਆ ਗਿਆ ਹੈ। ਹੇਨਜ਼ ਦੇ ਪਤੀ ਦੀ ਅਪੀਲ ’ਤੇ ਫੁੱਲ ਭੇਜਣ ਦੀ ਬਜਾਏ ‘ਸੇਵ ਦ ਚਿਲਡਰਨ’ ਸੰਸਥਾ ਨੂੰ ਦਾਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਸਿਰਫ਼ 24 ਘੰਟਿਆਂ ਵਿੱਚ 6 ਲੱਖ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਹੋ ਗਈ। ਇਸ ਪੌਡਕਾਸਟ ਵਿੱਚ ਸੁਣੋ ਇਸ ਮਾਮਲੇ ਸਮੇਤ ਅੱਜ ਦੀਆਂ ਹੋਰ ਅਹਿਮ ਖ਼ਬਰਾਂ।
#sbsaudiopodcastFri, 23 Oct 2026 - 04min - 14484 - ਪਿਘਲਦੇ ਗਲੇਸ਼ੀਅਰ: ਜਲਵਾਯੂ ਪਰਿਵਰਤਨ ਦੀ ਚੇਤਾਵਨੀ ਅਤੇ ਭਵਿੱਖ ਦੀਆਂ ਚੁਣੌਤੀਆਂ
ਦੁਨੀਆ ਭਰ ਵਿੱਚ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਨੂੰ ਜਲਵਾਯੂ ਪਰਿਵਰਤਨ ਦੇ ਸਭ ਤੋਂ ਗੰਭੀਰ ਸੰਕੇਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਦੇ ਪ੍ਰਭਾਵ ਸਿਰਫ਼ ਪਹਾੜੀ ਇਲਾਕਿਆਂ ਤੱਕ ਸੀਮਤ ਨਹੀਂ ਹਨ, ਸਗੋਂ ਸਮੁੰਦਰ ਦੇ ਵਧਦੇ ਪੱਧਰ, ਜਲ ਸਰੋਤਾਂ ਵਿੱਚ ਤਬਦੀਲੀਆਂ ਅਤੇ ਮਨੁੱਖੀ ਜੀਵਨ ਤੇ ਕੁਦਰਤੀ ਵਾਤਾਵਰਣ ਲਈ ਵੀ ਨਵੀਆਂ ਚੁਣੌਤੀਆਂ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਐਸਬੀਐਸ ਪੰਜਾਬੀ ਨਾਲ ਇਸ ਵਿਸ਼ੇਸ਼ ਗੱਲਬਾਤ ਵਿੱਚ ਪ੍ਰੋਫੈਸਰ ਸੁਖਬੀਰ ਸੰਧੂ ਦੱਸਣਗੇ ਕਿ ਗਲੇਸ਼ੀਅਰਾਂ ਦੇ ਪਿਘਲਣ ਦੇ ਵਾਤਾਵਰਣ ਅਤੇ ਸਮਾਜ 'ਤੇ ਕੀ ਪ੍ਰਭਾਵ ਹਨ, ਆਮ ਲੋਕਾਂ ਦੀ ਜ਼ਿੰਦਗੀ ਉੱਤੇ ਇਸ ਦਾ ਕੀ ਅਸਰ ਪੈ ਸਕਦਾ ਹੈ ਅਤੇ ਬਦਲਦੇ ਮੌਸਮੀ ਹਾਲਾਤਾਂ ਦੇ ਦੌਰ ਵਿੱਚ ਕੁਦਰਤ ਦੀ ਸੰਭਾਲ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਕਿਉਂ ਬਣ ਗਈ ਹੈ।
#sbsaudiopodcastFri, 23 Oct 2026 - 10min - 14483 - ਪੰਜਾਬੀ ਡਾਇਸਪੋਰਾ: ਨਸ਼ੇ ਦੀ ਤਸਕਰੀ ਤੋਂ ਲਗਜ਼ਰੀ ਕਾਰ ਘੁਟਾਲੇ ਤੱਕ, ਨਿਊਜ਼ੀਲੈਂਡ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ
ਨਿਊਜ਼ੀਲੈਂਡ ਦੇ ਮੈਨੁਰੇਵਾ ਵਿੱਚ ਇੱਕ ਠੇਕੇ ਦੇ ਮਾਲਿਕ ਪਿਉ-ਪੁੱਤ ਨੂੰ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ਾਂ ਹੇਠ ਗਿਰਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਕੈਨੇਡਾ ਦੇ ਟਾਰਾਂਟੋ ਵਿੱਚ ਲਗਜ਼ਰੀ ਵਾਹਨਾਂ ਦੀ ਧੋਖਾਧੜੀ ਨਾਲ ਜੁੜੇ ਮਾਮਲੇ ਵਿੱਚ 10 ਪੰਜਾਬੀਆਂ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ 128 ਦੋਸ਼ ਦਰਜ ਕੀਤੇ ਗਏ ਹਨ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਇਨ੍ਹਾਂ ਅਤੇ ਹੋਰ ਅਹਿਮ ਖਬਰਾਂ ਦੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
#sbsaudiopodcastFri, 23 Oct 2026 - 07min - 14482 - ਰੈਂਟ ਕੈਪਸ ਜਾਂ ਵਧੇਰੇ ਘਰ: ਆਸਟ੍ਰੇਲੀਆ ਦੇ ਕਿਰਾਇਆ ਸੰਕਟ ਦਾ ਅਸਲ ਹੱਲ ਕੀ ਹੈ?
ਆਸਟ੍ਰੇਲੀਆ ਵਿੱਚ ਵਧਦੇ ਘਰਾਂ ਦੇ ਕਿਰਾਏ ਕਈ ਪਰਿਵਾਰਾਂ ਲਈ ਗੰਭੀਰ ਚੁਣੌਤੀ ਬਣ ਗਏ ਹਨ। ਕਿਰਾਇਆ ਭਰਨ ਲਈ ਲੋਕਾਂ ਨੂੰ ਖਾਣ-ਪੀਣ, ਬਿੱਲਾਂ ਅਤੇ ਬੱਚਿਆਂ ਦੀਆਂ ਜ਼ਰੂਰੀ ਲੋੜਾਂ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ, ਕਿਰਾਏ ਵਿੱਚ ਵਾਧੇ ਨੂੰ ਸੀਮਤ ਕਰਨ ਲਈ ਰੈਂਟ ਕੈਪਸ ਲਾਗੂ ਕਰਨ ਦੀ ਮੰਗ ਤੇਜ਼ ਹੋ ਰਹੀ ਹੈ। ਆਸਟ੍ਰੇਲੀਆ ਇੰਸਟੀਚਿਊਟ ਦੇ ਨਵੇਂ ਸਰਵੇਖਣ ਨੇ ਇਸ ਮੁੱਦੇ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ, ਜਦਕਿ ਸਰਕਾਰ ਦਾ ਮੰਨਣਾ ਹੈ ਕਿ ਘਰਾਂ ਦੀ ਸਪਲਾਈ ਵਧਾਉਣਾ ਹੀ ਲੰਬੇ ਸਮੇਂ ਦਾ ਹੱਲ ਹੈ। ਆਖ਼ਰ ਰੈਂਟ ਕੈਪਸ ਕਿੰਨੇ ਪ੍ਰਭਾਵਸ਼ਾਲੀ ਹੋ ਸਕਦੇ ਹਨ ਅਤੇ ਕੀ ਇਹ ਕਿਰਾਏਦਾਰਾਂ ਨੂੰ ਰਾਹਤ ਦੇ ਸਕਦੇ ਹਨ? ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ।
#sbsaudiopodcastFri, 23 Oct 2026 - 07min - 14481 - ਖ਼ਬਰਨਾਮਾ: 15 ਸਾਲਾਂ ਦੀਆਂ ਸਭ ਤੋਂ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ, ਅਰਥਸ਼ਾਸਤਰੀਆਂ ਨੇ ਦਿੱਤੀ ਇੱਕ ਹੋਰ ਵਾਧੇ ਦੀ ਚੇਤਾਵਨੀ
ਆਸਟ੍ਰੇਲੀਆ ਦੇ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਵੰਬਰ ਵਿੱਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਦੌਰਾਨ ਇੱਕ ਹੋਰ ਵਿਆਜ ਦਰ ਵਾਧਾ ਹੋ ਸਕਦਾ ਹੈ। RBA ਨੇ ਇਸ ਹਫ਼ਤੇ ਸੰਕੇਤ ਦਿੱਤਾ ਹੈ ਕਿ ਮਹਿੰਗਾਈ ਉੱਤੇ ਦਬਾਅ ਉਮੀਦ ਮੁਤਾਬਕ ਘੱਟ ਨਹੀਂ ਹੋ ਰਿਹਾ, ਜਿਸ ਕਾਰਨ ਲਗਾਤਾਰ ਪੰਜਵੇਂ ਵਾਧੇ ਦੀ ਸੰਭਾਵਨਾ ਵਧ ਗਈ ਹੈ। ਜੇ ਵਿਆਜ ਦਰ ਵਿੱਚ ਵਾਧਾ ਹੁੰਦਾ ਹੈ ਤਾਂ ਨਕਦੀ ਦਰ 4.6 ਫੀਸਦੀ ਤੋਂ ਵਧ ਕੇ 4.85 ਫੀਸਦੀ ਹੋ ਸਕਦੀ ਹੈ। ਇਸ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਐਸਬੀਐਸ ਪੰਜਾਬੀ ਦਾ ਖ਼ਬਰਨਾਮਾ।
#sbsaudiopodcastThu, 22 Oct 2026 - 04min - 14480 - ਬਾਲੀਵੁੱਡ ਗੱਪਸ਼ੱਪ: ਕੌਫੀ ਵਿੱਦ ਕਰਨ ਵਿੱਚ ਨਜ਼ਰ ਆ ਸਕਦੇ ਹਨ ਦਿਲਜੀਤ ਦੋਸਾਂਝ ਅਤੇ ਵਿੱਕੀ ਕੌਸ਼ਲ
ਫਿਲਮਫੇਅਰ ਦੀ ਇੱਕ ਰਿਪੋਰਟ ਮੁਤਾਬਕ, ਕੌਫੀ ਵਿਦ ਕਰਨ ਦੇ ਆਉਣ ਵਾਲੇ ਐਪੀਸੋਡ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਇਕੱਠੇ ਨਜ਼ਰ ਆ ਸਕਦੇ ਹਨ। ਉਧਰ, ਰੈਪਰ ਹਨੀ ਸਿੰਘ ਨੂੰ ਸਾਈਬਰ ਸੈੱਲ ਸਾਹਮਣੇ ਪੇਸ਼ ਹੋ ਕੇ ਕੁਝ ਵਿਵਾਦਿਤ ਮਾਮਲਿਆਂ ਬਾਰੇ ਸਫਾਈ ਦੇਣੀ ਪਈ ਹੈ। ਇਸ ਤੋਂ ਇਲਾਵਾ, ਮਨੋਰੰਜਨ ਜਗਤ ਦੀਆਂ ਹੋਰ ਤਾਜ਼ਾ ਚਰਚਾਵਾਂ, ਆਉਣ ਵਾਲੀਆਂ ਫ਼ਿਲਮਾਂ ਅਤੇ ਨਵੇਂ ਗੀਤਾਂ ਬਾਰੇ ਜਾਣਕਾਰੀ ਲਈ ਸੁਣੋ ਸਾਡੀ ਖ਼ਾਸ ਪੇਸ਼ਕਸ਼ ਬਾਲੀਵੁੱਡ ਗੱਪਸ਼ੱਪ।
#sbsaudiopodcastThu, 22 Oct 2026 - 05min - 14479 - ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: CBI ਜਾਂਚ ਦੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਹੁਣ CBI ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰ ਦੀ ਮੰਗ ਮੰਨਦਿਆਂ ਇਹ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਲਏ ਗਏ ਇਸ ਫੈਸਲੇ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ, ਜਿੱਥੇ ਵਿਰੋਧੀ ਧਿਰਾਂ ਇਸ ਨੂੰ ਸਰਕਾਰ 'ਤੇ ਵਧਦੇ ਦਬਾਅ ਅਤੇ ਸੂਬਾਈ ਜਾਂਚ ਏਜੰਸੀਆਂ ਦੀ ਨਾਕਾਮੀ ਨਾਲ ਜੋੜ ਕੇ ਦੇਖ ਰਹੀਆਂ ਹਨ।
#sbsaudiopodcastThu, 22 Oct 2026 - 07min - 14478 - ਆਸਟ੍ਰੇਲੀਆਈ ਕ੍ਰਿਕਟ ਦੇ ਚੜ੍ਹਦੇ ਸਿਤਾਰੇ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਹਰਜਸ ਸਿੰਘ
ਹਰਜਸ ਸਿੰਘ, ਉਹ ਨੌਜਵਾਨ ਜਿਸ ਨੇ ਪਿਛਲੇ ਸਾਲ ਸਿਡਨੀ ਦੇ ਇੱਕ 'ਫਸਟ-ਗ੍ਰੇਡ' ਮੈਚ ਵਿੱਚ 35 ਛੱਕੇ ਲਗਾ ਕੇ ਸੁਰਖੀਆਂ ਬਟੋਰੀਆਂ ਸਨ, ਹੁਣ Adelaide Strikers ਲਈ ਖੇਡਣ ਨੂੰ ਤਿਆਰ ਹਨ। 21 ਸਾਲਾ ਸਿੰਘ, ਆਸਟ੍ਰੇਲੀਆ ਦੀ ਉਸ ਅੰਡਰ-19 ਟੀਮ ਦਾ ਹਿੱਸਾ ਹਨ ਜਿਸ ਨੇ ਲਗਭਗ ਤਿੰਨ ਸਾਲ ਪਹਿਲਾਂ ਵਿਸ਼ਵ ਕੱਪ ਜਿੱਤਿਆ ਸੀ। ਸਿੰਘ ਪਿਛਲੇ ਸੀਜ਼ਨ ਵਿੱਚ 'Sydney Sixers' ਦੀ ਟੀਮ ਵਿੱਚ ਸ਼ਾਮਲ ਸੀ, ਪਰ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹੁਣ ਉਹ ਇੰਗਲੈਂਡ ਦੇ ਸਾਬਕਾ ਕਪਤਾਨ ਬੇਨ ਸਟੋਕਸ, ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਦੇ ਨਾਲ ਮਿਲ ਕੇ Adelaide Strikers ਲਈ ਖੇਡਣਗੇ। ਸੁਣੋ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨਾਲ ਉਨ੍ਹਾਂ ਦੇ ਕ੍ਰਿਕਟ ਸਫ਼ਰ ਅਤੇ ਭਵਿੱਖੀ ਟੀਚਿਆਂ ਬਾਰੇ ਇਹ ਖ਼ਾਸ ਗੱਲਬਾਤ।
#sbsaudiopodcastWed, 21 Oct 2026 - 17min - 14477 - ਖ਼ਬਰਨਾਮਾ: ਹੈਲਨ ਹੇਨਜ਼ ਮਾਮਲੇ ਤੋਂ ਲੈ ਕੇ AI ਅਤੇ ਭਾਈਚਾਰਕ ਸੁਰੱਖਿਆ ਤੱਕ, ਆਸਟ੍ਰੇਲੀਆ ਅਤੇ ਭਾਰਤ ਦੀਆਂ ਅਹਿਮ ਖ਼ਬਰਾਂ
ਵਿਕਟੋਰੀਆ ਦੀ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ 43 ਸਾਲਾ ਬ੍ਰੈਂਡਨ ਨੁਜੈਂਟ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਕਤਲ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ਾਂ ਦੀ ਸੰਭਾਵਨਾ ਵੀ ਖੰਗਾਲ ਰਹੀ ਹੈ। ਇਸ ਦਰਮਿਆਨ, ਸੰਸਦ ਮੈਂਬਰਾਂ ਦੀ ਸੁਰੱਖਿਆ, AI ਦੇ ਦੁਰਵਰਤੋਂ, ਦੂਰ-ਦਰਾਜ਼ ਭਾਈਚਾਰਿਆਂ ਵਿੱਚ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਸੇਵਾਵਾਂ ਦੀ ਘਾਟ ਅਤੇ ਆਸਟ੍ਰੇਲੀਆ-ਪਾਪੂਆ ਨਿਊ ਗਿਨੀ ਰੱਖਿਆ ਸਹਿਯੋਗ ਵੀ ਚਰਚਾ ਵਿੱਚ ਹਨ। ਭਾਰਤ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਰੋਕੇ ਜਾਣ ਦੇ ਦਾਅਵਿਆਂ ਨੇ ਸਿਆਸੀ ਤਕਰਾਰ ਨੂੰ ਜਨਮ ਦਿੱਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
#sbsaudiopodcastWed, 21 Oct 2026 - 05min - 14476 - ਅਖਾਣ ਕਹਾਣੀ: ਜਾਣੋ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਦਾ ਅਰਥ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰ ਰਹੇ ਹਨ।
#sbsaudiopodcastWed, 21 Oct 2026 - 07min - 14475 - ਪਾਕਿਸਤਾਨ ਡਾਇਰੀ: ਰਿਆਧ ਹਵਾਈ ਅੱਡੇ ’ਤੇ ਹੂਤੀ ਹਮਲੇ ਦੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਸਖ਼ਤ ਨਿੰਦਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਰਿਆਧ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ ’ਤੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਜਿਸ ਵਿੱਚ ਘੱਟੋ-ਘੱਟ 11 ਪਾਕਿਸਤਾਨੀ ਨਾਗਰਿਕ ਮਾਰੇ ਗਏ ਹਨ। ਐਕਸ (X) 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ, ਸ਼ਰੀਫ਼ ਨੇ ਕਿਹਾ ਕਿ 'ਆਮ ਨਾਗਰਿਕਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਮਲੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ ਅਤੇ ਇਹ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਇੱਕ ਗੰਭੀਰ ਖ਼ਤਰਾ ਹਨ।' ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcastWed, 21 Oct 2026 - 07min - 14474 - NSW ਵਿੱਚ ਭਾਰਤ-ਵਿਰੋਧੀ ਪੋਸਟਰਾਂ ਤੋਂ ਬਾਅਦ, ਇੱਕਜੁੱਟ ਹੋਏ ਭਾਈਚਾਰੇ
ਨਿਊ ਸਾਊਥ ਵੇਲਜ਼ ਵਿੱਚ Cessnock ਵਿੱਚ ਭਾਰਤੀਆਂ ਵਿਰੁੱਧ ਪੋਸਟਰ ਲਗਾਏ ਗਏ ਸੀ। ਇਨ੍ਹਾਂ ਪੋਸਟਰਾਂ ਵਿੱਚ ਮਲ ਤਿਆਗਦੇ ਹੋਏ ਇੱਕ ਆਦਮੀ ਨੂੰ ਦਰਸ਼ਾਇਆ ਗਿਆ ਅਤੇ ਅੰਗਰੇਜ਼ੀ ਵਿੱਚ ਲਿਖਿਆ ਗਿਆ, "ਕੀ ਇਹ ਤੁਹਾਡਾ ਸਭਿਆਚਾਰ ਹੈ?" ਇਸ ਪੋਸਟਰ ਵਿੱਚ ਭਾਰਤੀਆਂ ਦੇ ਵਾਪਸ ਪਰਵਾਸ ਦੀ ਮੰਗ ਵੀ ਕੀਤੀ ਗਈ ਸੀ। ਇਹ ਉਦੋਂ ਆਇਆ ਹੈ ਜਦੋਂ ਭਾਰਤੀਆਂ ਨੇ ਵਿਦੇਸ਼ਾਂ ਵਿੱਚ ਜਨਮੇ ਆਸਟ੍ਰੇਲੀਆਈ ਆਬਾਦੀ ਦੇ ਸਭ ਤੋਂ ਵੱਡੇ ਸਮੂਹ ਵਜੋਂ ਬ੍ਰਿਟਿਨ ਨੂੰ ਛੋਟੇ ਜਿਹੇ ਅੰਤਰ ਦੇ ਨਾਲ ਪਛਾੜ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਆਸਟ੍ਰੇਲੀਆ ਵਿੱਚ ਵੱਧ ਰਹੀ ਪ੍ਰਵਾਸੀ ਵਿਰੋਧੀ ਭਾਵਨਾ ਨੂੰ ਦਰਸ਼ਾਉਂਦਾ ਹੈ। ਇਸ ਪੋਸਟਰ ਉੱਤੇ, ਸਿਆਸਤਦਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਨੇ ਇਕੱਠੇ ਹੋ ਕੇ ਸਮਾਜਿਕ ਏਕਤਾ ਦੀ ਮੰਗ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ
#sbsaudiopodcastWed, 21 Oct 2026 - 07min - 14473 - ਓਲੰਪਿਕ ਤਮਗ਼ੇ ਤੋਂ ਮੈਲਬਰਨ ਕੋਬਰਾਜ਼ ਤੱਕ ਦਾ ਸਫ਼ਰ; ਰੁਪਿੰਦਰਪਾਲ ਸਿੰਘ ਨਾਲ ਖ਼ਾਸ ਗੱਲਬਾਤ
SBS ਪੰਜਾਬੀ ਦੇ ਮੈਲਬਰਨ ਸਟੂਡੀਓ ਵਿੱਚ ਪਹੁੰਚੇ ਦੁਨੀਆ ਦੇ ਬੇਹਤਰੀਨ ਡਰੈਗ-ਫ਼ਲਿੱਕਰਾਂ ਵਿੱਚੋਂ ਇੱਕ, ਰੁਪਿੰਦਰਪਾਲ ਸਿੰਘ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੇ ਖੇਡ ਸਫ਼ਰ ਦੇ ਕਈ ਦਿਲਚਸਪ ਪਹਿਲੂ ਸਾਂਝੇ ਕੀਤੇ ਹਨ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਹਾਕੀ ਵਿਕਟੋਰੀਆ ਦੀ ਨਵੀਂ ਟੀਮ 'ਮੈਲਬਰਨ ਕੋਬਰਾਜ਼' (Melbourne Cobras) ਦੀ ਹਾਕੀ ਵਨ ਲੀਗ ਵਿੱਚ ਪਹਿਲੀ ਵਾਰ ਸ਼ਮੂਲੀਅਤ, ਸਾਊਥ ਏਸ਼ੀਅਨ ਭਾਈਚਾਰੇ ਨੂੰ ਜੋੜਨ ਦੇ ਉਦੇਸ਼ ਅਤੇ ਮੈਲਬਰਨ ਦੇ ਕਲੋਵਰਟਨ ਵਿੱਚ ਬਣ ਰਹੇ ਨਵੇਂ ਆਧੁਨਿਕ ਸਟੇਡੀਅਮ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ।
#sbsaudiopodcastTue, 20 Oct 2026 - 20min - 14472 - ਖ਼ਬਰਨਾਮਾ: ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਹਮਲਾ ਕਰਨ ਵਾਲੇ ਕਥਿਤ ਹਮਲਾਵਰ ਦੀ ਪਛਾਣ ਆਈ ਸਾਹਮਣੇ
ਸੁਤੰਤਰ ਸੰਸਦ ਮੈਂਬਰ ਹੇਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵਿਕਟੋਰੀਆ ਦੇ ਟਾਰਾਵਿੰਗੀ ਦੇ 43 ਸਾਲਾ ਬ੍ਰੈਂਡਨ ਨੁਜੈਂਟ ਦੀ ਪਛਾਣ ਕੀਤੀ ਹੈ। ਜਾਂਚ ਨਾਲ ਜੁੜੇ ਸੂਤਰਾਂ ਨੇ ਐਸਬੀਐਸ ਨਾਲ ਗੱਲਬਾਤ ਦੌਰਾਨ ਕਥਿਤ ਹਮਲਾਵਰ ਦੇ ਨਾਂ ਦੀ ਪੁਸ਼ਟੀ ਕੀਤੀ ਹੈ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰੋਲ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਵੱਖ-ਵੱਖ ਏਜੰਸੀਆਂ ਤੋਂ ਪੂਰੀ ਜਾਣਕਾਰੀ ਲੈਣਗੇ। ਉੱਧਰ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਹ ਲਾਜ਼ਮੀ ਹੈ ਕਿ ਚੁਣੇ ਹੋਏ ਨੁਮਾਇੰਦੇ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਸੁਰੱਖਿਅਤ ਮਹਿਸੂਸ ਕਰਨ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcastTue, 20 Oct 2026 - 04min - 14471 - 2028 ਤੱਕ ਆਰਥਿਕ ਤੰਗੀ ਜਾਰੀ ਰਹਿ ਸਕਦੀ ਹੈ, ਮਾਹਿਰਾਂ ਨੇ ਉਤਪਾਦਕਤਾ ਵਧਾਉਣ ਦੀ ਦਿੱਤੀ ਸਲਾਹ
ਵੱਧਦੀ ਮਹਿੰਗਾਈ, ਉੱਚ ਵਿਆਜ ਦਰਾਂ ਅਤੇ ਬੇਰੁਜ਼ਗਾਰੀ ਦੇ ਦਬਾਅ ਕਾਰਨ ਆਸਟ੍ਰੇਲੀਆਈ ਪਰਿਵਾਰਾਂ ਦੀ ਆਰਥਿਕ ਤੰਗੀ ਅਗਲੇ ਕੁਝ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। CEDA ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਨੂੰ ਭਵਿੱਖ ਵਿੱਚ ਆਰਥਿਕ ਵਿਕਾਸ ਲਈ ਆਬਾਦੀ ਵਾਧੇ ਦੀ ਬਜਾਏ ਉਤਪਾਦਕਤਾ ਵਿੱਚ ਸੁਧਾਰ ਉੱਤੇ ਵੱਧ ਧਿਆਨ ਦੇਣਾ ਹੋਵੇਗਾ। ਇਸ ਦਾ ਆਮ ਲੋਕਾਂ ਦੀਆਂ ਨੌਕਰੀਆਂ, ਆਮਦਨ ਅਤੇ ਜੀਵਨ-ਯਾਪਨ ਦੀ ਲਾਗਤ ਉੱਤੇ ਕੀ ਅਸਰ ਪੈ ਸਕਦਾ ਹੈ, ਸੁਣੋ ਇਸ ਪੌਡਕਾਸਟ ਵਿੱਚ।
#sbsaudiopodcastTue, 20 Oct 2026 - 08min - 14470 - ਪੰਜਾਬੀ ਡਾਇਰੀ : ਪੰਜਾਬ ਅੰਦਰ ਭਖਿਆ ਨਸ਼ਿਆਂ ਦਾ ਮਾਮਲਾ, ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ
ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਪੰਜਾਬ ਅੰਦਰ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਦੀ ਸੁਰੱਖਿਆਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੀ ਪੜਚੋਲ ਹੈ, ਉੱਥੇ, ਨਸ਼ੇ ਦੇ ਭਖੇ ਮੁੱਦੇ ਉੱਤੇ ਆਹਮੋ-ਸਾਹਮਣੇ ਹੋਈਆਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਬਿਆਨਬਾਜੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਦੇਸ਼ੀ ਦੌਰੇ ੳੇੁੱਤੇ ਕੇਂਦਰ ਵਲੋਂ ਲਗਾਈ ਰੋਕ ਨਾਲ ਜੁੜੀਆਂ ਅਹਿਮ ਖ਼ਬਰਾਂ ਵੀ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਅਹਿਮ ਖ਼ਬਰਾਂ ਦੇ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।
#sbsaudiopodcastTue, 20 Oct 2026 - 08min - 14469 - ਕੀ ਆਸਟ੍ਰੇਲੀਆ ਦੇ ਪ੍ਰਾਈਵੇਟ ਹੈਲਥ ਉਦਯੋਗ ਨੂੰ ਇੱਕ ਸੁਤੰਤਰ ਪ੍ਰਬੰਧਕ ਦੀ ਲੋੜ ਹੈ?
ਸਾਲ 2030 ਤੱਕ ਲਗਭਗ 78,000 ਬਜ਼ੁਰਗ ਆਪਣੀਆਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਪਾਲਿਸੀਆਂ ਰੱਦ ਕਰ ਸਕਦੇ ਹਨ। ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਵਧਦੇ ਪ੍ਰੀਮੀਅਮ ਅਤੇ ਸਰਕਾਰੀ ਰੀਬੇਟਾਂ ਵਿੱਚ ਤਬਦੀਲੀਆਂ ਨੇ ਆਸਟ੍ਰੇਲੀਆ ਦੀ ਨਿੱਜੀ ਸਿਹਤ ਪ੍ਰਣਾਲੀ ਦੇ ਭਵਿੱਖ ਬਾਰੇ ਚਿੰਤਾ ਵਧਾ ਦਿੱਤੀ ਹੈ। ਇਸੇ ਪਿਛੋਕੜ ਵਿੱਚ ਸੰਸਦ ਵਿੱਚ ਪ੍ਰਾਈਵੇਟ ਹੈਲਥ ਸਿਸਟਮ ਦੀ ਕਾਰਗੁਜ਼ਾਰੀ ਅਤੇ ਟਿਕਾਊਪਣ ਦੀ ਨਿਗਰਾਨੀ ਲਈ ਇੱਕ ਸੁਤੰਤਰ ਸੰਸਥਾ ਕਾਇਮ ਕਰਨ ਦੀ ਮੰਗ ਉੱਠੀ ਹੈ। ਇਸ ਮੁੱਦੇ ਬਾਰੇ ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ।
#sbsaudiopodcastTue, 20 Oct 2026 - 06min - 14468 - ਖ਼ਬਰਨਾਮਾ: ਆਸਟ੍ਰੇਲੀਆ-ਯੂਰਪੀ ਸੰਘ ਵਪਾਰ ਸਮਝੌਤਾ; ਸਰਕਾਰ ਵੱਲੋਂ ਕੋਲੀਸ਼ਨ ਨੂੰ ਸਮਰਥਨ ਦੀ ਅਪੀਲ
ਆਸਟ੍ਰੇਲੀਆ ਅਤੇ ਯੂਰਪੀ ਸੰਘ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਫੈਡਰਲ ਸਰਕਾਰ ਕੋਲੀਸ਼ਨ ਦਾ ਸਮਰਥਨ ਮੰਗ ਰਹੀ ਹੈ। ਅੱਠ ਸਾਲਾਂ ਦੀ ਗੱਲਬਾਤ ਤੋਂ ਬਾਅਦ ਮਾਰਚ ਵਿੱਚ ਐਲਾਨੇ ਗਏ ਇਸ ਸਮਝੌਤੇ ਤਹਿਤ ਯੂਰਪੀ ਖਾਣ-ਪੀਣ ਦੇ ਸਮਾਨ, ਵਾਈਨ, ਕਾਰਾਂ ਅਤੇ ਕੱਪੜਿਆਂ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ। ਹਾਲਾਂਕਿ, ਕੋਲੀਸ਼ਨ ਨੇ ਕਾਨੂੰਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ, ਜਦਕਿ ਵਪਾਰ ਮੰਤਰੀ ਡੌਨ ਫੈਰਲ ਨੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ਸਮੇਤ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
#sbsaudiopodcastMon, 19 Oct 2026 - 04min - 14467 - Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
In this SBS Punjabi radio program, find out why the BJP’s electoral reforms are facing opposition, what SIR means, and about the government’s response. Also, explore the fourth episode of SBS’s 'How Australia Works' podcast to learn why changing a law can take years, and explore a report examining whether an electric vehicle is right for you. Plus, get the latest updates from Punjabi communities around the world in our Punjabi Diaspora segment, along with major news. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਜਾਣੋ ਕਿ ਭਾਜਪਾ ਦੇ ਚੋਣ ਸੁਧਾਰਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, SIR ਕੀ ਹੈ ਅਤੇ ਸਰਕਾਰ ਇਸ ਬਾਰੇ ਕੀ ਕਹਿ ਰਹੀ ਹੈ। ਇਸ ਤੋਂ ਇਲਾਵਾ SBS ਦੀ ਨਵੀਂ ਪੌਡਕਾਸਟ ਸੀਰੀਜ਼ 'ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ' (How Australia Works) ਦੇ ਚੌਥੇ ਐਪੀਸੋਡ ਰਾਹੀਂ ਸਮਝੋ ਕਿ ਕਿਸੇ ਕਾਨੂੰਨ ਨੂੰ ਬਦਲਣ ਲਈ ਕਈ ਸਾਲ ਕਿਉਂ ਲੱਗ ਸਕਦੇ ਹਨ ਅਤੇ ਇੱਕ ਰਿਪੋਰਟ ਵਿੱਚ ਜਾਣੋ, ਕੀ ਇਲੈਕਟ੍ਰਿਕ ਵਾਹਨ ਤੁਹਾਡੇ ਲਈ ਸਹੀ ਚੋਣ ਹੈ? ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਅੱਪਡੇਟਸ ਇਸ ਪ੍ਰੋਗਰਾਮ ਦੇ 'ਪੰਜਾਬੀ ਡਾਇਸਪੋਰਾ' ਵਿੱਚ ਸੈਗਮੈਂਟ ਵਿੱਚ ਦੱਸੀਆਂ ਗਈਆਂ ਹਨ। ਨਾਲ ਹੀ ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਦਾ ਆਨੰਦ ਮਾਣਨ ਲਈ ਸੁਣੋ ਸਾਡਾ ਇਹ ਪੂਰਾ ਰੇਡੀਓ ਪ੍ਰੋਗਰਾਮ।
#sbsaudiopodcast - #sbsaudiopodcastMon, 19 Oct 2026 - 45min - 14466 - ਭਾਰਤੀ ਪ੍ਰਵਾਸੀਆਂ ਨੂੰ ਨਫ਼ਰਤ ਦਾ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਨਸਲੀ ਵਿਤਕਰਾ ਕਮਿਸ਼ਨਰ ਨੇ ਪ੍ਰਣਾਲੀਗਤ ਸਮੱਸਿਆ ਨੂੰ ਦੱਸਿਆ ਕਾਰਨ
'ਮਾਰਚ ਫਾਰ ਆਸਟ੍ਰੇਲੀਆ' ਰੈਲੀਆਂ ਤੋਂ ਲੈ ਕੇ ਭਾਰਤੀ ਵਿਰੋਧੀ ਸਿਆਸੀ ਬਿਆਨਾਂ ਤੱਕ, ਭਾਰਤੀ ਭਾਈਚਾਰਾ ਅਕਸਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਚਰਚਾਵਾਂ ਦੇ ਕੇਂਦਰ ਵਿੱਚ ਨਜ਼ਰ ਆਉਂਦਾ ਹੈ। ਇਸ ਐਪੀਸੋਡ ਵਿੱਚ, ਆਸਟ੍ਰੇਲੀਆ ਦੇ ਨਸਲੀ ਵਿਤਕਰਾ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਦੱਸਦੇ ਹਨ ਕਿ ਭਾਵੇਂ ਇਸ ਵੇਲੇ ਭਾਰਤੀ ਪ੍ਰਵਾਸੀ ਵੱਧ ਚਰਚਾ ਵਿੱਚ ਹਨ, ਪਰ ਨਫ਼ਰਤ ਅਤੇ ਨਸਲੀ ਵਿਤਕਰੇ ਦੇ ਨਿਸ਼ਾਨੇ ਸਮੇਂ-ਸਮੇਂ ਨਾਲ ਬਦਲਦੇ ਰਹਿੰਦੇ ਹਨ, ਜੋ ਇੱਕ ਡੂੰਘੇ ਪ੍ਰਣਾਲੀਗਤ ਮੁੱਦੇ ਦੀ ਨਿਸ਼ਾਨਦੇਹੀ ਕਰਦਾ ਹੈ।
#sbsaudiopodcastMon, 19 Oct 2026 - 11min - 14465 - ਅਖਾਣ ਕਹਾਣੀ: ਜਾਣੋ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ' ਦਾ ਅਰਥ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰ ਰਹੇ ਹਨ।
#sbsaudiopodcastSat, 17 Oct 2026 - 07min - 14464 - ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ ਪਹਿਲੇ ਮਿਸ਼ੇਲਿਨ ਸਟਾਰ ਰੈਸਟੋਰੈਂਟਾਂ ਦਾ ਐਲਾਨ, ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਆਸਟ੍ਰੇਲੀਆ ਵਿੱਚ ਪਹਿਲੀ ਵਾਰ 11 ਰੈਸਟੋਰੈਂਟਾਂ ਨੂੰ ਮਿਸ਼ੇਲਿਨ ਸਟਾਰਜ਼ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਸਾਰੇ ਦੱਖਣੀ ਆਸਟ੍ਰੇਲੀਆ ਵਿੱਚ ਸਥਿਤ ਹਨ। ਉਧਰ, ਸਾਊਦੀ ਅਰਬ ਵਿੱਚ ਯਮਨ ਸਰਹੱਦ ਨੇੜੇ ਹਵਾਈ ਅੱਡੇ 'ਤੇ ਹੋਏ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਅਤੇ 28 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸੇ ਦਰਮਿਆਨ, ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਹੋਏ ਪੰਜਾਬ ਬੰਦ ਨੂੰ ਵਿਆਪਕ ਸਮਰਥਨ ਮਿਲਿਆ, ਜਦਕਿ ਸਿਆਸੀ ਧਿਰਾਂ ਅਤੇ ਜਨਤਕ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਵੀ ਸੁਣੋ ਇਸ ਪੌਡਕਾਸਟ ਵਿੱਚ।
#sbsaudiopodcastFri, 16 Oct 2026 - 04min - 14463 - ਖ਼ਬਰਨਾਮਾ: ਸਿਡਨੀ ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਦੀ ਹੜਤਾਲ; ਕਈ ਉਡਾਣਾਂ ਰੱਦ, ਯਾਤਰੀ ਪਰੇਸ਼ਾਨ
ਸਿਡਨੀ ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਦੀ ਹੜਤਾਲ ਕਾਰਨ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੈਂਕੜੇ ਸੁਰੱਖਿਆ ਕਰਮਚਾਰੀਆਂ ਨੇ ਅੱਜ ਸ਼ੁੱਕਰਵਾਰ ਸ਼ਾਮ ਤੋਂ ਦੂਜੀ ਵਾਰ ਚਾਰ ਘੰਟਿਆਂ ਦੀ ਹੜਤਾਲ ਕਰਨ ਦੀ ਤਿਆਰੀ ਕੀਤੀ ਹੈ। ਜਦਕਿ ਕੁੱਝ ਹੋਰ ਕਰਮਚਾਰੀਆਂ ਨੇ ਅੱਜ ਸਵੇਰੇ ਛੇ ਤੋਂ ਦਸ ਵਜੇ ਤੱਕ ਵੀ ਕੰਮ ਬੰਦ ਰੱਖਿਆ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
#sbsaudiopodcastFri, 16 Oct 2026 - 04min - 14462 - ਪੰਜਾਬੀ ਡਾਇਸਪੋਰਾ: ਕੈਨੇਡਾ ਦੇ ਵਿਨੀਪੈੱਗ 'ਚ 13 ਬੰਦੂਕਾਂ ਤੇ 20 ਹਜ਼ਾਰ ਕਾਰਤੂਸਾਂ ਸਣੇ ਦੋ ਪੰਜਾਬੀ ਗ੍ਰਿਫ਼ਤਾਰ
ਕੈਨੇਡਾ ਦੇ ਵਿਨੀਪੈੱਗ ਸ਼ਹਿਰ ਵਿੱਚ ਪੁਲਿਸ ਵੱਲੋਂ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ 13 ਹਥਿਆਰਾਂ ਅਤੇ 20,000 ਤੋਂ ਵੱਧ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਵਿੰਦਰ ਚਹਿਲ (48) ਅਤੇ ਕੁਲਵਿੰਦਰ ਚਹਿਲ (38) ਵਜੋਂ ਹੋਈ ਹੈ। ਇਸ ਘਟਨਾ ਸਮੇਤ ਕੈਨੇਡਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੱਸਦੇ ਪੰਜਾਬੀਆਂ ਨਾਲ ਸੰਬੰਧਿਤ ਅਹਿਮ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
#sbsaudiopodcastFri, 16 Oct 2026 - 07min - 14461 - ਆਸਟ੍ਰੇਲੀਆ ਵਿੱਚ ਐੱਗ-ਫ੍ਰੀਜ਼ਿੰਗ ਦਾ ਵਧਦਾ ਰੁਝਾਨ: ਖਰਚੇ, ਸੰਭਾਵਨਾਵਾਂ ਅਤੇ ਨੈਤਿਕ ਸਵਾਲ
1980 ਵਿੱਚ ਆਸਟ੍ਰੇਲੀਆ ਦੇ ਪਹਿਲੇ IVF ਬੱਚੇ ਦੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਖੇਤਰ ਵਿੱਚ ਕਾਫ਼ੀ ਤਰੱਕੀ ਹੋਈ ਹੈ ਅਤੇ ਅੱਜ ਇੱਥੇ ਲਗਭਗ ਹਰ 16 ਵਿੱਚੋਂ ਇੱਕ ਬੱਚੇ ਦਾ ਜਨਮ IVF ਰਾਹੀਂ ਹੁੰਦਾ ਹੈ। ਘਟਦੀ ਜਨਮ ਦਰ ਦੇ ਦਰਮਿਆਨ ਐੱਗ-ਫ੍ਰੀਜ਼ਿੰਗ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ। ਭਵਿੱਖ ਵਿੱਚ ਮਾਂ ਬਣਨ ਦੀ ਸੰਭਾਵਨਾ ਨੂੰ ਬਰਕਰਾਰ ਰੱਖਣ ਲਈ ਕਈ ਔਰਤਾਂ ਇਸ ਪ੍ਰਕਿਰਿਆ ਦਾ ਸਹਾਰਾ ਲੈ ਰਹੀਆਂ ਹਨ। ਪਰ ਹਜ਼ਾਰਾਂ ਡਾਲਰ ਦਾ ਖਰਚਾ, ਸਫ਼ਲਤਾ ਦੀ ਅਨਿਸ਼ਚਿਤਤਾ ਅਤੇ ਅੰਡਿਆਂ ਨੂੰ ਸੰਭਾਲਣ ਦੇ ਵੱਖ-ਵੱਖ ਤਰੀਕਿਆਂ ਨਾਲ ਜੁੜੇ ਕਈ ਸਵਾਲ ਵੀ ਹਨ। ਇਸ ਪ੍ਰਕਿਰਿਆ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।
#sbsaudiopodcastFri, 16 Oct 2026 - 06min - 14460 - ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਵਧੀ, ਪ੍ਰਵਾਸੀ ਮਹਿਲਾਵਾਂ ਦੀਆਂ ਯੋਗਤਾਵਾਂ ਦਾ ਘੱਟ ਇਸਤੇਮਾਲ ਅਤੇ ਆਰਥਿਕ ਦਬਾਅ ਕਾਇਮ
ਆਸਟ੍ਰੇਲੀਆ ਵਿੱਚ ਸਤੰਬਰ ਦੌਰਾਨ 39,000 ਨੌਕਰੀਆਂ ਘਟਣ ਨਾਲ ਬੇਰੁਜ਼ਗਾਰੀ ਦਰ 4.7 ਫੀਸਦੀ ਤੱਕ ਪਹੁੰਚ ਗਈ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਕਿਹਾ ਹੈ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਮਹਿਲਾਵਾਂ ਦੀਆਂ ਕਾਬਲੀਅਤਾਂ ਦਾ ਪੂਰਾ ਲਾਭ ਨਹੀਂ ਲਿਆ ਜਾ ਰਿਹਾ। ਉੱਧਰ ਨਵੀਂ ਆਰਥਿਕ ਰਿਪੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਪਰਿਵਾਰਾਂ ਉੱਤੇ ਵਿੱਤੀ ਦਬਾਅ 2028 ਤੱਕ ਬਣਿਆ ਰਹਿ ਸਕਦਾ ਹੈ। ਭਾਰਤ ਵਿੱਚ ਰਾਹੁਲ ਗਾਂਧੀ ਨੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
Thu, 15 Oct 2026 - 06min - 14459 - ਇੱਕ ਪਾਸੇ ਛੱਤ ਦੀ ਭਾਲ, ਦੂਜੇ ਪਾਸੇ ਵਿਹਲੇ ਪਏ ਕਮਰੇ: ਜਾਣੋ ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਦਾ ਅਸਲੀ ਸੱਚ
ਆਸਟ੍ਰੇਲੀਆ ਵਿੱਚ ਘਰਾਂ ਦੀ ਕਮੀ ਅਤੇ ਵਧਦੀਆਂ ਕੀਮਤਾਂ ਕਾਰਨ ਨੌਜਵਾਨ ਪਰਿਵਾਰਾਂ ਲਈ ਰਿਹਾਇਸ਼ ਹਾਸਲ ਕਰਨਾ ਔਖਾ ਹੋ ਰਿਹਾ ਹੈ। ਇਸੇ ਦੌਰਾਨ ਇੱਕ ਨਵੀਂ ਖੋਜ ਦੱਸਦੀ ਹੈ ਕਿ ਬਹੁਤ ਸਾਰੇ ਬਜ਼ੁਰਗ ਆਸਟ੍ਰੇਲੀਆਈ ਵੱਡੇ ਘਰਾਂ ਵਿੱਚ ਰਹਿ ਰਹੇ ਹਨ ਜਿੱਥੇ ਕਈ ਕਮਰੇ ਖਾਲੀ ਪਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ, ਪੈਨਸ਼ਨ ਅਤੇ ਹੋਰ ਵਿੱਤੀ ਨਿਯਮ ਉਨ੍ਹਾਂ ਨੂੰ ਛੋਟੇ ਘਰਾਂ ਵੱਲ ਜਾਣ ਤੋਂ ਰੋਕਦੇ ਹਨ। ਇਸ ਪੌਡਕਾਸਟ ਵਿੱਚ ਜਾਣੋ ਕਿ ਇਹ ਸਥਿਤੀ ਰਿਹਾਇਸ਼ੀ ਸੰਕਟ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ।
#sbsaudiopodcastThu, 15 Oct 2026 - 05min - 14458 - ਬਾਲੀਵੁੱਡ ਗੱਪਸ਼ੱਪ: ਨਾਨਾ ਪਾਟੇਕਰ ਦੇ ਦੇਹਾਂਤ ਤੋਂ ਬਾਅਦ ਫ਼ਿਲਮੀ ਦੁਨੀਆ ਵਿੱਚ ਹਲਚਲ, ਦਿਲਜੀਤ ਤੇ ਪਰਮੀਸ਼ ਵਰਮਾ ਵੀ ਚਰਚਾ ਵਿੱਚ
ਮਨੋਰੰਜਨ ਜਗਤ ਵਿੱਚ ਇਸ ਹਫ਼ਤੇ ਕਈ ਵੱਡੀਆਂ ਖ਼ਬਰਾਂ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ। ਦਿੱਗਜ ਅਦਾਕਾਰ ਨਾਨਾ ਪਾਟੇਕਰ ਆਪਣੀਆਂ ਕਈ ਨਿਰਮਾਣ ਅਧੀਨ ਫ਼ਿਲਮਾਂ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਧਰ, ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਨੇੜੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦੇ ਮਾਮਲੇ ਨੇ ਸੁਰਖੀਆਂ ਬਟੋਰੀਆਂ ਹਨ। ਸਲਮਾਨ ਖਾਨ ਅਤੇ ਕਾਲਾ ਹਿਰਨ ਫ਼ਿਲਮ ਦੇ ਨਿਰਮਾਤਾ ਵਿਚਾਲੇ ਕਾਨੂੰਨੀ ਵਿਵਾਦ ਵੀ ਚਰਚਾ ਵਿੱਚ ਹੈ, ਜਦਕਿ ਪਰਮੀਸ਼ ਵਰਮਾ ਦੇ ਨੋਇਡਾ ਸ਼ੋਅ ਦੌਰਾਨ ਹੋਈ ਧੱਕਾ-ਮੁੱਕੀ ਦੀ ਘਟਨਾ ਨੇ ਵੀ ਧਿਆਨ ਖਿੱਚਿਆ ਹੈ। ਸੁਣੋ ਫ਼ਿਲਮ ਅਤੇ ਮਨੋਰੰਜਨ ਜਗਤ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ।
#sbsaudiopodcastThu, 15 Oct 2026 - 05min - 14457 - ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ: ਕੀ ਆਮ ਆਸਟ੍ਰੇਲੀਆਈਆਂ ਨੂੰ ਵੀ ਟੈਕ ਕੰਪਨੀਆਂ ਖ਼ਿਲਾਫ਼ ਮੁਕੱਦਮੇ ਦਾ ਹੱਕ ਮਿਲੇਗਾ?
ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ‘ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ’ ਉੱਤੇ ਚਰਚਾ ਤੋਂ ਪਹਿਲਾਂ, ਗ੍ਰੀਨਜ਼ ਪਾਰਟੀ ਇਸ ਦੇ ਦਾਇਰੇ ਨੂੰ ਹੋਰ ਵਧਾਉਣ ਦੀ ਮੰਗ ਕਰ ਰਹੀ ਹੈ। ਪਾਰਟੀ ਚਾਹੁੰਦੀ ਹੈ ਕਿ ਆਨਲਾਈਨ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਆਮ ਆਸਟ੍ਰੇਲੀਆਈਆਂ ਨੂੰ ਵੀ ਵੱਡੀਆਂ ਟੈਕਨਾਲੋਜੀ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਹੱਕ ਮਿਲੇ। ਗ੍ਰੀਨਜ਼ ਦਾ ਮੰਨਣਾ ਹੈ ਕਿ ਜਿਵੇਂ ਇਹ ਬਿੱਲ ਨੌਜਵਾਨਾਂ ਨੂੰ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਕੰਪਨੀਆਂ ਤੇ ਪਾਉਂਦਾ ਹੈ, ਉਸੇ ਤਰ੍ਹਾਂ ਹਰ ਆਸਟ੍ਰੇਲੀਆਈ ਨੂੰ ਵੀ ਆਨਲਾਈਨ ਨੁਕਸਾਨ ਦੇ ਮਾਮਲਿਆਂ ਵਿੱਚ ਆਪਣੇ ਹੱਕਾਂ ਦੀ ਰੱਖਿਆ ਲਈ ਟੈਕ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਦੀ ਤਾਕਤ ਮਿਲਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਰਿਪੋਰਟ।
#sbsaudiopodcastThu, 15 Oct 2026 - 05min - 14456 - ਭਾਜਪਾ ਦੇ ਚੋਣ ਸੁਧਾਰਾਂ ਦਾ ਵਿਰੋਧ ਕਿਉਂ? SIR ਕੀ ਹੈ ਅਤੇ ਸਰਕਾਰ ਕੀ ਕਹਿ ਰਹੀ ਹੈ?
ਭਾਰਤ ਦੀਆਂ ਵੋਟਰ ਸੂਚੀਆਂ ਵਿੱਚੋਂ 13 ਕਰੋੜ ਤੋਂ ਵੱਧ ਨਾਮ ਹਟਾ ਦਿੱਤੇ ਗਏ ਹਨ। ਇਹ ਕਾਰਵਾਈ ਦੇਸ਼-ਵਿਆਪੀ ਸਮੀਖਿਆ (SIR) ਤਹਿਤ ਕੀਤੀ ਗਈ ਹੈ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਪਰਾਲਾ ਦੋਹਰੀ ਰਜਿਸਟ੍ਰੇਸ਼ਨ ਅਤੇ ਵੋਟ ਪਾਉਣ ਦੇ ਅਯੋਗ ਹੋ ਚੁੱਕੇ ਲੋਕਾਂ ਦੇ ਨਾਮ ਹਟਾਉਣ ਲਈ ਚੁੱਕਿਆ ਗਿਆ ਸੀ। ਪਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦੀ ਵਰਤੋਂ ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾ ਰਹੀ ਹੈ। ਇਨ੍ਹਾਂ ਦੋਸ਼ਾਂ ਕਾਰਨ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਆਗੂ, ਵਿਦਿਆਰਥੀ, ਅਤੇ ਨੌਜਵਾਨਾਂ ਦੀ ਅਗਵਾਈ ਵਾਲੀ ਇੱਕ ਅਜਿਹੀ ਲਹਿਰ ਸ਼ਾਮਲ ਹੈ ਜੋ ਜਵਾਬਦੇਹੀ ਦੀ ਮੰਗ ਕਰ ਰਹੀ ਹੈ। ਹਾਲਾਂਕਿ, ਭਾਰਤ ਦੇ ਚੋਣ ਕਮਿਸ਼ਨ ਨੇ ਕਿਸੇ ਵੀ ਤਰ੍ਹਾਂ ਦੀ ਗ਼ਲਤ ਕਾਰਵਾਈ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਰ ਪੱਖ ਦੀ ਗੱਲ ਸਮਝਣ ਲਈ ਸੁਣੋ ਇਹ ਪੌਡਕਾਸਟ...
#sbsaudiopodcastWed, 14 Oct 2026 - 09min - 14455 - ਖ਼ਬਰਨਾਮਾ: ਆਸਟ੍ਰੇਲੀਆ ਦੀ ਗੈਸ ਨੀਤੀ ’ਚ ਵੱਡਾ ਬਦਲਾਅ, ਘਰਾਂ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਦਾ ਅਨੁਮਾਨ ਅਤੇ ਭਾਰਤ ’ਚ ਕਿਸ਼ਤੀ ਹਾਦਸੇ ਦੌਰਾਨ 13 ਮੌਤਾਂ
ਆਸਟ੍ਰੇਲੀਆ ਅਤੇ ਜੌਰਡਨ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਗੈਸ ਬਰਾਮਦਕਾਰਾਂ ਲਈ ਘਰੇਲੂ ਸਪਲਾਈ ਰਾਖਵੀਂ ਰੱਖਣ ਦੀ ਤਜਵੀਜ਼, ਜਾਇਦਾਦ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਸੰਭਾਵਨਾ ਅਤੇ ਕਿਰਾਏ ਦੇ ਬਾਜ਼ਾਰ ਵਿੱਚ ਸਰਕਾਰੀ ਦਖ਼ਲ ਦੀ ਮੰਗ ਵੀ ਸੁਰਖੀਆਂ ਵਿੱਚ ਹੈ। ਬਲੂ ਮਾਊਂਟੇਨਜ਼ ਵਿੱਚ ਆਦਿਵਾਸੀ ਵਿਰਾਸਤੀ ਥਾਵਾਂ ਦੀ ਖੋਜ, ਭਾਰਤ ਵਿੱਚ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ ਅਤੇ ਬਿਹਾਰ ਵਿੱਚ ਕਿਸ਼ਤੀ ਹਾਦਸੇ ਦੀਆਂ ਖ਼ਬਰਾਂ ਵੀ ਅੱਜ ਦੀਆਂ ਅਹਿਮ ਖ਼ਬਰਾਂ ਦਾ ਹਿੱਸਾ ਹਨ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
Wed, 14 Oct 2026 - 05min - 14454 - ਪਾਕਿਸਤਾਨ ਡਾਇਰੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ, ਕੇਂਦਰ ਤੇ ਪੀ.ਟੀ.ਆਈ. ਵਿਚਾਲੇ ਤਣਾਅ ਵਧਿਆ
ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪੀ.ਟੀ.ਆਈ. ਦੀ ਖੈਬਰ ਪਖਤੂਨਖਵਾ ਸਰਕਾਰ ਅਤੇ ਸੰਘੀ ਸਰਕਾਰ ਵਿਚਾਲੇ ਵਧਦੇ ਸਿਆਸੀ ਟਕਰਾਅ ਦਰਮਿਆਨ ਸੂਬੇ ਵਿੱਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ ਕਰ ਦਿੱਤਾ ਗਿਆ ਹੈ। ਅੱਤਵਾਦ-ਵਿਰੋਧੀ ਨੀਤੀ ਅਤੇ ਸੁਰੱਖਿਆ ਮਾਮਲਿਆਂ ਨੂੰ ਲੈ ਕੇ ਚੱਲ ਰਹੇ ਮੱਤਭੇਦ ਇਸ ਫ਼ੈਸਲੇ ਦੇ ਕੇਂਦਰ ਵਿੱਚ ਹਨ। ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcastWed, 14 Oct 2026 - 08min - 14453 - ਇਕੱਲੇਪਣ ਤੋਂ ਆਪਣੇਪਣ ਤੱਕ: ਮਾਨਸਿਕ ਤੰਦਰੁਸਤੀ ਲਈ ਛੋਟੇ ਕਦਮਾਂ ਦੀ ਅਹਿਮੀਅਤ
ਆਸਟ੍ਰੇਲੀਆ ਵਿੱਚ ਅਕਤੂਬਰ ਮਹੀਨੇ ਨੂੰ 'ਮਾਨਸਿਕ ਸਿਹਤ' ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮਾਹਿਰਾਂ ਵੱਲੋਂ ਇਸੇ ਸਮਾਜਿਕ ਸਾਂਝ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਕਿਉਂਕਿ ਨਵੀਂ ਖੋਜ ਲੋਕਾਂ ਵਿੱਚ ਆਪਣੇਪਣ ਦੀ ਭਾਵਨਾ ਘਟਣ ਵੱਲ ਇਸ਼ਾਰਾ ਕਰਦੀ ਹੈ। ਮੈਲਬਰਨ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਸੇਵਾਮੁਕਤ ਫ਼ੌਜੀ ਮੇਜਰ ਸਤਵਿੰਦਰ ਸਿੰਘ ਸਾਈਕਲਿੰਗ ਰਾਹੀਂ ਸਰਗਰਮ ਰਹਿਣ ਅਤੇ ਆਸਟ੍ਰੇਲੀਆ ਦੀ ਕੁਦਰਤੀ ਖੂਬਸੂਰਤੀ ਦਾ ਆਨੰਦ ਮਾਣਨ ਦੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਦੂਜੇ ਪਾਸੇ, ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਕਾਰਨ ਕਈ ਪਰਵਾਸੀਆਂ ਲਈ ਮਾਨਸਿਕ ਸਿਹਤ ਸਹਾਇਤਾ ਲੱਭਣਾ ਚੁਣੌਤੀਪੂਰਨ ਹੋ ਸਕਦਾ ਹੈ। ਅਜਿਹੇ ਵਿੱਚ ਭਾਈਚਾਰਕ ਗਰੁੱਪ ਆਪਸੀ ਮੇਲ-ਜੋਲ ਅਤੇ ਸਹਾਰੇ ਲਈ ਅਹਿਮ ਮੰਚ ਬਣ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
#sbsaudiopodcastWed, 14 Oct 2026 - 08min - 14452 - ਮੈਲਬਰਨ ਦੇ ਪਿਓ-ਪੁੱਤ ਦੀ ਇਹ ਜੋੜੀ, ਕਬੱਡੀ ਰਾਹੀਂ ਜੋੜ ਰਹੀ ਹੈ ਪੀੜ੍ਹੀਆਂ ਨੂੰ
ਮੈਲਬਰਨ ਵਿੱਚ ਵੱਸਦੇ 21 ਸਾਲਾ ਅਸ਼ੀਸ਼ ਅਤੇ ਉਨ੍ਹਾਂ ਦੇ ਪਿਤਾ ਰਾਜੀਵ ਪੰਡਿਤ ਦੀ ਕਹਾਣੀ ਕਬੱਡੀ ਜਗਤ ਵਿੱਚ ਨਿਵੇਕਲੀ ਪਛਾਣ ਰੱਖਦੀ ਹੈ। ਦੋਵੇਂ ਨਾ ਸਿਰਫ਼ ਕਬੱਡੀ ਖੇਡਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਇਸ ਖੇਡ ਦੇ ਗੁਰ ਵੀ ਸਿਖਾਉਂਦੇ ਹਨ। ਭਾਰਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਬੱਡੀ ਦੇ ਮੈਦਾਨਾਂ ਵਿੱਚ ਜਿੱਤਾਂ ਦਰਜ ਕਰਨ ਅਤੇ ਸਨਮਾਨ ਹਾਸਲ ਕਰਨ ਵਾਲੀ ਪਿਓ-ਪੁੱਤ ਦੀ ਇਹ ਜੋੜੀ ਹੁਣ ਇਸ ਖੇਡ ਰਾਹੀਂ ਪੰਜਾਬੀ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਮਿਸਾਲ ਵੀ ਬਣ ਰਹੀ ਹੈ।
#sbsaudiopodcastTue, 13 Oct 2026 - 07min - 14451 - ਖ਼ਬਰਨਾਮਾ: ਸਿਹਤ ਕਰਮਚਾਰੀਆਂ ਦੀ ਬਿਹਤਰ ਤਨਖਾਹ ਲਈ $630 ਮਿਲੀਅਨ ਦਾ ਨਿਵੇਸ਼; ਇਰਾਕ ਹਿਰਾਸਤ ਤੋਂ ਬਾਅਦ ਆਸਟ੍ਰੇਲੀਆਈ ਇੰਜੀਨੀਅਰ ਨੇ ਤੋੜੀ ਚੁੱਪੀ
ਫੈਡਰਲ ਸਰਕਾਰ ਨੇ ਸਿਹਤ, ਅਪਾਹਜਤਾ ਅਤੇ ਭਾਈਚਾਰਕ ਸੇਵਾਵਾਂ ਦੇ 4,60,000 ਤੋਂ ਵੱਧ ਕਰਮਚਾਰੀਆਂ ਲਈ ਤਨਖਾਹਾਂ ਅਤੇ ਕੰਮਕਾਜੀ ਹਾਲਾਤ ਸੁਧਾਰਣ ਵਾਸਤੇ $630 ਮਿਲੀਅਨ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਆਸਟ੍ਰੇਲੀਆਈ ਇੰਜੀਨੀਅਰ ਰੌਬਰਟ ਪੈਥਰ ਨੇ ਇਰਾਕ ਵਿੱਚ ਚਾਰ ਸਾਲ ਤੋਂ ਵੱਧ ਸਮੇਂ ਦੀ ਹਿਰਾਸਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਗੱਲ ਸਾਂਝੀ ਕੀਤੀ ਹੈ। ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ।
#sbsaudiopodcastTue, 13 Oct 2026 - 06min - 14450 - ਪੰਜਾਬੀ ਡਾਇਰੀ : ਮੁੱਖ ਮੰਤਰੀ ਦਫ਼ਤਰ ਦੀ ਸੀਬੀਆਈ ਜਾਂਚ, 22 ਅਕਤੂਬਰ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
‘ਪੰਜਾਬੀ ਡਾਇਰੀ’ ਦੇ ਇਸ ਪੌਡਕਾਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਨਾਲ ਜੁੜੀ ਖ਼ਬਰ ਦੀ ਪੜਚੋਲ ਕੀਤੀ ਗਈ ਹੈ। ਇਸ ਦੇ ਨਾਲ ਹੀ, 22 ਤੋਂ 27 ਅਕਤੂਬਰ ਤੱਕ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ 50 ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਮਾਮਲੇ ਨੂੰ ਵੀ ਇਸ ਪੌਡਕਾਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਅਹਿਮ ਖ਼ਬਰਾਂ ਦੇ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।
#sbsaudiopodcastTue, 13 Oct 2026 - 08min - 14449 - ਮੈਲਬਰਨ ਪਹੁੰਚੇ ਹਰਦੀਪ ਗਰੇਵਾਲ ਨੇ SBS Punjabi ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ
ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਮੈਲਬਰਨ ਫੇਰੀ ਦੌਰਾਨ SBS Punjabi ਨਾਲ ਵਿਸ਼ੇਸ਼ ਮੁਲਾਕਾਤ ਵਿੱਚ ਆਪਣੇ ਕਲਾਤਮਕ ਸਫ਼ਰ, ਸੰਗੀਤ ਤੋਂ ਸਿਨੇਮਾ ਤੱਕ ਦੇ ਤਜਰਬਿਆਂ ਅਤੇ ਫ਼ਿਲਮਾਂ ਪ੍ਰਤੀ ਆਪਣੇ ਨਜ਼ਰੀਏ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦੌੜਾਕ’ ਦੇ ਸੰਦਰਭ ਵਿੱਚ ਵੀ ਆਪਣੇ ਵਿਚਾਰ ਸਾਂਝੇ ਕੀਤੇ।
#sbsaudiopodcastMon, 12 Oct 2026 - 06min - 14448 - ਖ਼ਬਰਨਾਮਾ: ATO ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਦੀ ਯੋਜਨਾ ਰੱਦ ਕਰਨ ਦੀ ਮੰਗ ਤੋਂ ਲੈ ਕੇ ਬੁਸ਼ਫਾਇਰ ਦੇ ਖ਼ਤਰੇ ਤੱਕ ਦੀਆਂ ਅਹਿਮ ਖ਼ਬਰਾਂ
ਖ਼ਬਰਨਾਮਾ ਦੇ ਇਸ ਪੌਡਕਾਸਟ ਵਿੱਚ ਏ.ਟੀ.ਓ. ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਲਾਉਣ ਦੀ ਯੋਜਨਾ ਨੂੰ ਰੱਦ ਕਰਨ ਦੀ ਉੱਠ ਰਹੀ ਮੰਗ ਨਾਲ ਜੁੜੀ ਖ਼ਬਰ ਸ਼ਾਮਿਲ ਹੈ। ਇਸ ਦੇ ਨਾਲ ਹੀ, ਆਸਟ੍ਰੇਲੇਸ਼ੀਅਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਥਾਰਟੀਜ਼ ਕੌਂਸਲ ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬੁਸ਼ਫਾਇਰ ਦੇ ਖ਼ਤਰੇ ਸਬੰਧੀ ਜਾਰੀ ਚੇਤਾਵਨੀਆਂ ਅਤੇ ਭਾਰਤ ਵਿੱਚ ਕੌਕਰੇਚ ਜਨਤਾ ਪਾਰਟੀ ਵੱਲੋਂ ਨਵੀਂ ਦਿੱਲੀ ਵਿੱਚ ਕੀਤੇ ਗਏ ਪ੍ਰਦਰਸ਼ਨ ਅਤੇ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ…
#sbsaudiopodcastMon, 12 Oct 2026 - 04min - 14447 - ਅਖਾਣ ਕਹਾਣੀ: ਜਾਣੋ 'ਸਾਖ ਸੋਨਾ, ਪ੍ਰੀਤ ਪਿੱਤਲ' ਦਾ ਮਤਲਬ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸਾਖ ਸੋਨਾ, ਪ੍ਰੀਤ ਪਿੱਤਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
#sbsaudiopodcastMon, 12 Oct 2026 - 07min - 14446 - ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਦੇ ਮੁੱਦਿਆਂ ’ਤੇ ਖ਼ਾਸ ਗੱਲਬਾਤ
SBS ਨੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਨਾਲ ਜੁੜੇ ਮੁੱਦਿਆਂ ਸਮੇਤ ਸੂਬੇ ਦੇ ਅਹਿਮ ਮਸਲਿਆਂ ’ਤੇ ਵਿਸ਼ੇਸ਼ ਗੱਲਬਾਤ ਕੀਤੀ। ਇੰਟਰਵਿਊ ਦੌਰਾਨ ਵਿਕਟੋਰੀਆ ਦੀਆਂ ਸੜਕਾਂ ਦੀ ਮਾੜੀ ਹਾਲਤ, ਲੇਬਰ ਸਰਕਾਰ ਦੀ ਪਰਵਾਸ ਘਟਾਉਣ ਸਬੰਧੀ ਨੀਤੀ, ਰਹਿਣ-ਸਹਿਣ ਦੇ ਵੱਧ ਰਹੇ ਖ਼ਰਚੇ, ਵਨ ਨੇਸ਼ਨ (One Nation) ਵੱਲ ਲੋਕਾਂ ਦੇ ਵੱਧਦੇ ਰੁਝਾਨ ਅਤੇ ਆਗਾਮੀ ਰਾਜ ਚੋਣਾਂ ਬਾਰੇ ਚਰਚਾ ਕੀਤੀ ਗਈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ।
#sbsaudiopodcastMon, 12 Oct 2026 - 06min - 14445 - ਅਖਾਣ ਕਹਾਣੀ: ਜਾਣੋ 'ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ' ਦਾ ਮਤਲਬ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
#sbsaudiopodcastSun, 11 Oct 2026 - 07min - 14444 - ਅਖਾਣ ਕਹਾਣੀ: ਜਾਣੋ 'ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ' ਅਖਾਣ ਦਾ ਮਤਲਬ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
#sbsaudiopodcastSat, 10 Oct 2026 - 07min - 14443 - ਖ਼ਬਰਾਂ ਫਟਾਫੱਟ: ATO ਵੱਲੋਂ ਕ੍ਰੈਡਿਟ ਕਾਰਡ ਭੁਗਤਾਨ 'ਤੇ ਪਾਬੰਦੀ ਮੁਲਤਵੀ, ਤੇਲ ਦੀਆਂ ਵੱਧ ਕੀਮਤਾਂ ਨੂੰ ਟਰੰਪ ਨੇ ਦੱਸਿਆ 'ਜਾਇਜ਼'
ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਨੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਲਗਾਈ ਜਾਣ ਵਾਲੀ ਵਿਵਾਦਤ ਪਾਬੰਦੀ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੇ ਪੱਛਮੀ ਤੱਟ ਨੂੰ ਈਰਾਨ ਵੱਲੋਂ ਸੰਭਾਵੀ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਸਵੀਕਾਰ ਕਰਨਾ ਜਾਇਜ਼ ਹੈ। ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਤੇਲ ਦੀਆਂ ਕੀਮਤਾਂ ਵਧੀਆਂ ਹਨ, ਜਿਸ ਦਾ ਅਸਰ ਵੱਖ-ਵੱਖ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਤੇ ਵੀ ਪੈ ਰਿਹਾ ਹੈ। ਇਸ ਹਫ਼ਤੇ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcastFri, 09 Oct 2026 - 06min - 14442 - Sandeep Singh opens up on captaincy, drag-flicks and his return to hockey after being shot - ਸੰਦੀਪ ਸਿੰਘ ਦਾ ਸਫ਼ਰ: ਇੱਕ ਗੋਲੀ ਨੇ ਬਦਲ ਦਿੱਤੀ ਜ਼ਿੰਦਗੀ, ਜਜ਼ਬੇ ਨਾਲ ਮੁੜ ਕੀਤੀ ਹਾਕੀ ਦੇ ਮੈਦਾਨ ’ਚ ਵਾਪਸੀ
Former India hockey captain Sandeep Singh speaks to SBS Punjabi about his career, experiences as captain and the drag-flick technique that defined his game. He recalls being shot, suffering paralysis and his journey back to international hockey. Singh also discusses training, fitness, diet and the role of sports science in modern hockey. Listen to the full podcast. - ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਡਰੈਗ-ਫਲਿਕ ਮਾਹਿਰ ਸੰਦੀਪ ਸਿੰਘ ਨੇ SBS Punjabi ਨਾਲ ਖਾਸ ਗੱਲਬਾਤ ਦੌਰਾਨ ਆਪਣੇ ਹਾਕੀ ਸਫ਼ਰ, ਭਾਰਤੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਦੇ ਤਜਰਬਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਗੋਲੀ ਲੱਗਣ ਤੋਂ ਬਾਅਦ ਹੋਈ ਗੰਭੀਰ ਸੱਟ, ਪੈਰਾਲਾਈਸਿਸ ਅਤੇ ਮੁੜ ਹਾਕੀ ਦੇ ਮੈਦਾਨ ’ਤੇ ਵਾਪਸੀ ਦੇ ਸਫ਼ਰ ਨੂੰ ਯਾਦ ਕੀਤਾ। ਇਸਦੇ ਨਾਲ ਹੀ ਸੰਦੀਪ ਨੇ ਆਪਣੀ ਡਰੈਗ-ਫਲਿਕ ਦੀ ਤਕਨੀਕ, ਟ੍ਰੇਨਿੰਗ, ਫਿਟਨੈੱਸ, ਖੁਰਾਕ ਤੇ ਖੇਡਾਂ ਵਿੱਚ ਸਪੋਰਟਸ ਸਾਇੰਸ ਦੀ ਭੂਮਿਕਾ ਬਾਰੇ ਵੀ ਤਜਰਬੇ ਸਾਂਝੇ ਕੀਤੇ ਹਨ। ਮੈਲਬਰਨ ਫੇਰੀ ਦੌਰਾਨ ਰਿਕਾਰਡ ਕੀਤੀ ਗਈ ਇਸ ਖ਼ਾਸ ਇੰਟਰਵਿਊ ਰਾਹੀਂ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਜਨੂੰਨ ਨੂੰ ਨੇੜਿਓਂ ਜਾਨਣ ਲਈ ਸੁਣੋ ਇਹ ਪੂਰਾ ਪੌਡਕਾਸਟ।
#sbsaudiopodcast - #sbsaudiopodcastFri, 09 Oct 2026 - 32min - 14441 - ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਨਸਲਵਾਦ ਦਾ ਡੱਟ ਕੇ ਵਿਰੋਧ ਕਰਨ ਦੀ ਆਖੀ ਗੱਲ
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ਚਿਲਡਰਨ ਡੇਅ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੇਸ਼ ਵਿੱਚ ਨਸਲਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੀ ਇੱਕ ਸੁਪਰਮਾਰਕੀਟ ਵਿੱਚ ਪੰਜਾਬਣ ਨੂੰ ਚੋਰੀ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਜਾਣ ਅਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਇਸ ਰਿਪੋਰਟ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਲਹਿੰਦੇ ਪੰਜਾਬ ਵੱਲੋਂ 8 ਅਕਤੂਬਰ ਤੋਂ ਇੱਕ ਮਹੀਨੇ ਦੇ ਲਈ ਪੰਜਾਬ ਜਾ ਰਹੇ 50 ਸਿੱਖ ਸ਼ਰਧਾਲੂਆਂ ਦੇ ਜਥੇ ਦਾ ਵੇਰਵਾ ਵੀ ਸ਼ਾਮਿਲ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ।
Fri, 09 Oct 2026 - 07min - 14440 - ਆਸਟ੍ਰੇਲੀਆ ਵਿੱਚ ਕੈਂਸਰ ਦੇ ਬਿਹਤਰ ਇਲਾਜ ਅਤੇ ਰੋਕਥਾਮ ਲਈ ਫੰਡਿੰਗ ਵਧਾਉਣ ਦੀ ਮੰਗ
ਮੋਨਾ ਥਿੰਦ ਨੇ ਕੈਂਸਰ ਦੀ ਪਛਾਣ ਲਈ 18 ਮਹੀਨੇ ਇੰਤਜ਼ਾਰ ਕੀਤਾ। ਉਹਨਾਂ ਨੂੰ ਉਮੀਦ ਹੈ ਕਿ ਕੈਂਸਰ ਖੋਜ ਲਈ ਵਧੇਰੀ ਫੰਡਿੰਗ ਨਾਲ ਇਹ ਪ੍ਰਕਿਰਿਆ ਤੇਜ਼ ਹੋਵੇਗੀ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਰਿਪੋਰਟ ਮੁਤਾਬਿਕ ਸਾਲ 2000 ਤੋਂ ਮੁਲਕ ਅੰਦਰ ਕੈਂਸਰ ਦੇ ਮਰੀਜ਼ਾਂ ਦੀ ਸ਼ਿਨਾਖਤ ਹੋਣ ਵਿੱਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ, ਉਥੇ ਹੀ ਕੈਂਸਰ ਦੇ ਇਲਾਜ ਤੋਂ ਬਾਅਦ ਲੋਕਾਂ ਦੇ ਜਿਉੇਂਦੇ ਰਹਿਣ ਦੀਆਂ ਬਿਤਹਰ ਦਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਵਿਸ਼ਵ ਕੈਂਸਰ ਖੋਜ ਦਿਵਸ ਮੌਕੇ ਡਾਕਟਰੀ ਮਾਹਿਰਾਂ ਅਤੇ ਕੈਂਸਰ ਪ੍ਰਭਾਵਿਤ ਲੋਕਾਂ ਨੇ ਕੈਂਸਰ ਨਾਲ ਨਜਿੱਠਣ ਲਈ ਸਰਕਾਰ ਤੋਂ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਹੈ ਤਾਂ ਜੋ ਬੀਮਾਰੀ ਦੀ ਸਮੇਂ ਸਿਰ ਸ਼ਿਨਾਖਤ, ਇਲਾਜ ਅਤੇ ਰੋਕਥਾਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ..
#sbsaudiopodcastFri, 09 Oct 2026 - 09min - 14439 - ਖ਼ਬਰਨਾਮਾ: NSW ਵਿੱਚ ਤਾਇਨਾਤ ਹੋਵਗੀ 94 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਈ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ
ਦਸੰਬਰ 2025 ਵਿੱਚ ਹੋਏ ਬੌਂਡਈ ਬੀਚ ਹਮਲੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ 94 ਮਿਲੀਅਨ ਡਾਲਰ ਦੀ ਲਾਗਤ ਵਾਲੀ ਇੱਕ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ ਤਿਆਰ ਕੀਤੀ ਜਾ ਰਹੀ ਹੈ, ਜੋ ਆਸਟ੍ਰੇਲੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਮਾਂਡ ਹੋਵੇਗੀ। ਇਸ ਵਿਚ 250 ਅਧਿਕਾਰੀ ਖਤਰਿਆਂ ਨਾਲ ਤੇਜੀ ਨਾਲ ਨਜਿੱਠਣ ਲਈ ਟਰੇਂਡ ਹੋਣਗੇ। ਇਨ੍ਹਾਂ ਅਧਿਕਾਰੀਆਂ ਨੇ ਖਾਸ ਹਥਿਆਰਾਂ, ਮੈਡੀਕਲ ਟਰੇਨਿੰਗ ਦੇ ਨਾਲ-ਨਾਲ ਐਡਵਾਂਸਡ ਡਰਾਇਵਿੰਗ ਅਤੇ ਆਈਟੀ ਸਕਿਲਜ਼ ਦੀ ਟਰੇਨਿੰਗ ਵੀ ਲਈ ਹੈ, ਇਨ੍ਹਾਂ ਵਿਚੋਂ ਪਹਿਲੇ 60 ਅਧਿਕਾਰੀਆਂ ਨੂੰ 1 ਨਵੰਬਰ ਨੂੰ ਤਾਇਨਾਤ ਕੀਤਾ ਜਾਵੇਗਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ
#sbsaudiopodcastThu, 08 Oct 2026 - 04min - 14438 - ਬਾਲੀਵੁੱਡ ਗੱਪਸ਼ੱਪ: ਵਾਇਰਲ ਸਰਾਇਕੀ ਲੋਕ ਗੀਤ ‘ਸੰਮੀ’ ਦੀ ਕਹਾਣੀ ਕੀ ਹੈ?
ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਸਰਾਇਕੀ ਲੋਕ ਗੀਤ ‘ਸੰਮੀ’ ਵਾਇਰਲ ਹੋ ਰਿਹਾ ਹੈ ਅਤੇ ਮਸ਼ਹੂਰ ਗਾਇਕਾਂ ਤੋਂ ਲੈਕੇ ਸ਼ੌਂਕੀਆ ਤੌਰ 'ਤੇ ਗਾਉਣ ਵਾਲੇ ਵੀ ਆਪੋ-ਆਪਣੀ ਆਵਾਜ਼ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਹਨ। ਨਾਲ ਹੀ, ਭਾਰਤ ਅਤੇ ਪਾਕਿਸਤਾਨ ਵਿੱਚ ਇਸ ਲੋਕ ਗੀਤ ਨਾਲ ਜੁੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਈ ਕਹਾਣੀਆਂ ਅਤੇ ਕਿੱਸੇ ਸਾਹਮਣੇ ਆ ਰਹੇ ਹਨ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਲੋਕ ਗੀਤ 'ਸੰਮੀ' ਦਾ ਇੱਕ ਕਿੱਸਾ ਅਤੇ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਖ਼ਬਰਾਂ...
#sbsaudiopodcastThu, 08 Oct 2026 - 05min - 14437 - ਖ਼ਬਰਨਾਮਾ: Coalition ਦੀ ਵੀਜ਼ਾ ਕਟੌਤੀ ਯੋਜਨਾ ਨਾਲ ਆਸਟ੍ਰੇਲੀਆਈ ਅਰਥਵਿਵਸਥਾ ਪ੍ਰਭਾਵਿਤ ਹੋਣ ਦਾ ਖਦਸ਼ਾ
ਗਠਜੋੜ ਦੀ ਪ੍ਰਸਤਾਵਿਤ ਪਰਵਾਸ ਨੀਤੀ ਐਲਾਨੇ ਜਾਣ ਤੋਂ ਬਾਅਦ ਮੈਲਬਰਨ ਸਥਿਤ ਪਰਵਾਸ ਏਜੰਟ ਨੇ ਵੀਜ਼ਾ ਕਟੌਤੀਆਂ ਦਾ ਆਸਟ੍ਰੇਲੀਆਈ ਅਰਥਵਿਵਸਥਾ ਉੱਤੇ ਨਾਕਾਰਾਤਮਕ ਪ੍ਰਭਾਵ ਪੈਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੰਗਲਵਾਰ ਨੂੰ ਗੱਠਜੋੜ ਨੇ ਆਪਣੀ ਪਰਵਾਸ ਨੀਤੀ ਦਾ ਖੁਲਾਸਾ ਕਰਦਿਆਂ ਸਰਕਾਰ ਵੱਲੋਂ ਪਰਵਾਸੀਆਂ ਦੀ ਯੋਜਨਾਬੱਧ ਗਿਣਤੀ (planned net migration) ਨੂੰ ਅੱਧਾ ਕਰਨ ਬਾਰੇ ਗੱਲ ਕੀਤੀ ਸੀ। ਪਰਵਾਸ ਏਜੰਟ ਅਨੀਲ ਖੋਵਾਜਾ ਇਹਨਾਂ ਤਬਦੀਲੀਆਂ ਦੇ ਸਿੱਖਿਆ ਖੇਤਰ ਅਤੇ ਅਰਥਵਿਵਸਥਾ ਉੱਤੇ ਅਸਪਸ਼ਟ ਪ੍ਰਭਾਵਾਂ ਨੂੰ ਲੈ ਕਿ ਚਿੰਤੰਤ ਹਨ। ਪੂਰਾ ਵੇਰਵਾ ਅਤੇ ਹੋਰ ਚੋਣਵੀਆਂ ਖ਼ਬਰਾਂ ਇਸ ਆਡੀਓ ਵਿੱਚ ਸੁਣੋ।
#sbsaudiopodcastWed, 07 Oct 2026 - 04min - 14436 - ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਦੀ ਰਿਹਾਈ ਲਈ ਸਮਰਥਕਾਂ ਦਾ ਇਸਲਾਮਾਬਾਦ ਵੱਲ ਮਾਰਚ
ਇਮਰਾਨ ਖ਼ਾਨ ਦੇ ਸਮਰਥਕਾਂ ਨੇ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕੀਤਾ ਹੈ। ਸਰਕਾਰ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਇਹ ਮਾਰਚ ਸ਼ੁਰੂ ਕੀਤਾ ਗਿਆ। ਐਤਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਤੋਂ ਇਹ ਮਾਰਚ ਸ਼ੁਰੂ ਹੋਇਆ, ਜਿਸ ਨੂੰ ਇਮਰਾਨ ਖ਼ਾਨ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਮਾਰਚ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
#sbsaudiopodcastWed, 07 Oct 2026 - 08min - 14435 - ਅਖਾਣ ਕਹਾਣੀ: ਜਾਣੋ 'ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ' ਦਾ ਮਤਲਬ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
#sbsaudiopodcastWed, 07 Oct 2026 - 08min - 14434 - 'ਆਸਟ੍ਰੇਲੀਆ ਕਿਵੇਂ ਕੰਮ ਕਰਦਾ ਹੈ': 60 ਤੋਂ ਵੱਧ ਭਾਸ਼ਾਵਾਂ ਵਿੱਚ ਨਾਗਰਿਕਤਾ ਬਾਰੇ ਜਾਣਕਾਰੀ ਦੇ ਰਿਹਾ ਹੈ SBS ਦਾ ਨਵਾਂ ਪੌਡਕਾਸਟ
ਆਸਟ੍ਰੇਲੀਆ ਦੀ Governor-General Hon. Ms Sam Mostyn AC ਨੇ ਐਸ ਬੀ ਐਸ ਦੀ ਨਵੀਂ ਪੌਡਕਾਸਟ ਸੀਰੀਜ਼ 'How Australia Works', ਦਾ ਸਿਡਨੀ ਵਿਖੇ ਰਸਮੀਂ ਉਦਘਾਟਨ ਕੀਤਾ। ਆਸਟ੍ਰੇਲੀਆਈ ਲੋਕਤੰਤਰ, ਕਾਨੂੰਨੀ ਸੰਸਥਾਵਾਂ ਅਤੇ ਨਾਗਰਿਕਤਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਵਾਲੀ ਇਸ ਪੌਡਕਾਸਟ ਸੀਰੀਜ਼ ਦੇ ਮੇਜ਼ਬਾਨ ਆਸਟ੍ਰੇਲੀਅਨ ਹਿੱਪ-ਹੌਪ ਕਲਾਕਾਰ L-FRESH The LION, ਉਰਫ਼ ਸੁਖਦੀਪ ਸਿੰਘ ਭੋਗਲ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਲੋਕਾਂ ਦੀਆਂ ਤਜਰਬੇਕਾਰ ਕਹਾਣੀਆਂ ਰਾਹੀਂ ਇਹ ਸੀਰੀਜ਼ ਆਸਟ੍ਰੇਲੀਆਈ ਲੋਕਾਂ ਨੂੰ ਬਿਹਤਰ ਨਾਗਰਿਕ ਬਣਨ ਲਈ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਆਡੀਓ ਵਿੱਚ ਸੁਣੋ ਐਸਬੀਐਸ ਪੰਜਾਬੀ ਦੀ ਸੁਖਦੀਪ ਸਿੰਘ ਭੋਗਲ ਅਤੇ ਗਵਰਨਰ-ਜਨਰਲ ਨਾਲ ਖ਼ਾਸ ਗੱਲਬਾਤ।
#sbsaudiopodcastWed, 07 Oct 2026 - 09min - 14433 - Manipur to Melbourne: 'The Sikh Entrepreneur' on building wealth and helping migrants start businesses - ਮਨੀਪੁਰ ਤੋਂ ਮੈਲਬਰਨ ਤੱਕ: ‘The Sikh Entrepreneur’ ਰਾਜ ਪਾਹਵਾ ਨਾਲ ਕਾਰੋਬਾਰ, ਦੌਲਤ ਤੇ ਪ੍ਰਵਾਸੀ ਸਫ਼ਰ ਬਾਰੇ ਗੱਲਬਾਤ
From growing up as a Sikh in Manipur, a northeastern state in India, to building businesses in Melbourne, Raj Pahwa says his journey has involved significant personal and financial challenges. The founder of transport company Airmove now uses his platform, ‘The Sikh Entrepreneur’, to share his experiences and discuss entrepreneurship and wealth creation with young migrants. Speaking to SBS Punjabi, Pahwa opens up about his journey, setbacks and lessons from building businesses in Australia. - ਮੈਲਬਰਨ ਸਥਿਤ ਇੱਕ ਟਰਾਂਸਪੋਰਟ ਕੰਪਨੀ ‘ਏਅਰ ਮੂਵ’ ਦੇ ਸੰਸਥਾਪਕ ਰਾਜ ਪਾਹਵਾ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਇੱਕ ਸਿੱਖ ਵਜੋਂ ਪਲੇ-ਵਧੇ ਹਨ, ਜਿਸ ਨੂੰ ਉਹ ਇੱਕ ਨਿਮਰਤਾ ਭਰਿਆ ਅਨੁਭਵ ਦੱਸਦੇ ਹਨ। ਬਿਜ਼ਨਸ ਦੀ ਦੁਨੀਆ ਵਿੱਚ ਸਰਗਰਮ ਪਾਹਵਾ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਆਪਣੀ ਥਾਂ ਬਣਾਉਣ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਕਈ ਵਿੱਤੀ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਾਹਵਾ ਕਾਰੋਬਾਰ ਨਾਲ ਜੁੜੇ ਆਪਣੇ ਤਜਰਬਿਆਂ ਨੂੰ ਸੋਸ਼ਲ ਮੀਡੀਆ ’ਤੇ ‘The Sikh Entrepreneur’ ਨਾਮ ਹੇਠ ਸਾਂਝਾ ਕਰਦੇ ਹਨ, ਜਿੱਥੇ ਉਹ ਕਾਰੋਬਾਰ ਅਤੇ ਦੌਲਤ ਨਾਲ ਜੁੜੇ ਵਿਸ਼ਿਆਂ ਬਾਰੇ ਸਮੱਗਰੀ ਸਾਂਝੀ ਕਰਦੇ ਹਨ। ਉਹ ਦੱਸਦੇ ਹਨ ਕਿ ਪ੍ਰਵਾਸੀ ਨੌਜਵਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਨਾ ਵੀ ਉਨ੍ਹਾਂ ਦੇ ਇਸ ਕੰਮ ਦਾ ਇੱਕ ਹਿੱਸਾ ਹੈ। ਐਸਬੀਐਸ ਪੰਜਾਬੀ ਨਾਲ ਇਸ ਗੱਲਬਾਤ ਵਿੱਚ ਰਾਜ ਪਾਹਵਾ ਨੇ ਕਾਰੋਬਾਰ ਨਾਲ ਜੁੜੇ ਤਜਰਬਿਆਂ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ।
#sbsaudiopodcast - #sbsaudiopodcastTue, 06 Oct 2026 - 21min - 14432 - ਖ਼ਬਰਨਾਮਾ: ਮਾਈਗ੍ਰੇਸ਼ਨ ਘਟਾਉਣ ਦੀ ਤਿਆਰੀ ’ਚ ਕੋਅਲੀਸ਼ਨ, ‘ਵੀਜ਼ਾ ਹੌਪਰਾਂ’ ’ਤੇ ਸਖ਼ਤੀ ਦੇ ਸੰਕੇਤ
ਗਠਜੋੜ ਨੇ ਆਪਣੀ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਨੀਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਾਲਾਨਾ ਇੱਕ ਲੱਖ ਲੋਕਾਂ ਦੀ ਨੈੱਟ ਮਾਈਗ੍ਰੇਸ਼ਨ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿ ਲੇਬਰ ਪਾਰਟੀ ਦੇ ਪ੍ਰਸਤਾਵਿਤ ਟੀਚੇ ਨਾਲੋਂ ਲਗਭਗ 60,000 ਘੱਟ ਹੈ। ਹਾਲਾਂਕਿ, ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਲੇਬਰ ਦੀ ਉਸ ਯੋਜਨਾ ਤੋਂ ਵੱਖਰਾ ਰੁਖ ਅਪਣਾਇਆ ਹੈ, ਜਿਸ ਤਹਿਤ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਹੈ। ਇਸ ਦੀ ਬਜਾਏ, ਉਹ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕਰਨਗੇ, ਜਿਨ੍ਹਾਂ ਨੂੰ ਕਥਿਤ ਤੌਰ 'ਤੇ "ਵੀਜ਼ਾ ਹੌਪਰ" (ਇੱਕ ਵੀਜ਼ੇ ਤੋਂ ਦੂਜੇ ਵੀਜ਼ੇ 'ਤੇ ਜਾਣ ਵਾਲੇ) ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
#sbsaudiopodcastTue, 06 Oct 2026 - 05min - 14431 - ਪੰਜਾਬੀ ਡਾਇਰੀ: ਪੰਜਾਬ ਦੇ ਕਾਂਗਰਸ ਦੇ ਨਵੇਂ ਪ੍ਰਧਾਨ ਤੋਂ ਲੈਕੇ ਮੈਡ ਸੰਧੂ ਗੋਲੀਕਾਂਡ ਅਤੇ LPU ਘਟਨਾਕ੍ਰਮ ਦੀ ਪੜਚੋਲ
ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਪਦਮਸ਼੍ਰੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀ ਖ਼ਬਰ ਦਾ ਵੇਰਵਾ ਸ਼ਾਮਿਲ ਹੈ, ਇਸ ਦੇ ਨਾਲ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਘਟਨਾ ਦਾ ਵੀ ਜ਼ਿਕਰ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਰਾਸ਼ਟਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣੇ, ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪਿਛਲੇ ਦਿਨੀਂ ਵਾਪਰੇ ਹਿੰਸਕ ਘਟਨਾਕ੍ਰਮ ਦੀ ਪੜਚੋਲ ਵੀ ਸ਼ਾਮਿਲ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
#sbsaudiopodcastTue, 06 Oct 2026 - 08min - 14430 - ਖ਼ਬਰਨਾਮਾ : ਏਐਫਪੀ ਵਲੋਂ ਫਲਾਈਦੁਬਈ ਦੇ ਸਹਾਇਕ ਪਾਇਲਟ ਦੇ ਆਸਟ੍ਰੇਲੀਅਨ ਸਬੰਧਾਂ ਦੀ ਜਾਂਚ ਜਾਰੀ
ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਫਲਾਈਦੁਬਈ ਦੇ ਉਸ ਸਹਾਇਕ ਪਾਇਲਟ ਦੇ ਆਸਟ੍ਰੇਲੀਆ ਨਾਲ ਜੁੜੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਤੇ ਆਪਣੇ ਸਾਥੀ ਪਾਇਲਟ ’ਤੇ ਹਮਲਾ ਕਰਨ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਐਸੋਸੀਏਟਿਡ ਪ੍ਰੈੱਸ ਨਾਲ ਗੱਲ ਕਰਨ ਵਾਲੇ ਸੂਤਰਾਂ ਮੁਤਾਬਕ, ਇਸ ਪਾਇਲਟ ਨੇ ਕਰੀਬ ਇੱਕ ਦਹਾਕਾ ਪਹਿਲਾਂ ਮੈਲਬਰਨ ਦੀ ਆਰਐੱਮਆਈਟੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ।ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ
#sbsaudiopodcastMon, 05 Oct 2026 - 04min
Podcasts ähnlich wie SBS Punjabi - ਐਸ ਬੀ ਐਸ ਪੰਜਾਬੀ
La Tremenda Corte Audio Centro
Dante Gebel Live Dante Gebel
Dj Gabriel Panama Dj gabriel
RETROMIX DJ GIAN
Vevo Reggaetón Podcast DJ GQ
HONGOMATIC DJ HONGO DJ HONGO EL HONGOMATIC
Estoicismo Filosofia Estoicismo Filosofia
Historias De Terror Historias De Terror
Historias de Terror Latinas Historias de Terror Latinas
VjCollins Juan Collins
LA TREMENDA CORTE Mario G Fuentes
MIXER BEST TEAM MIXER BEST TEAM
Mixes Urbanos PTY Mixes Urbano PTY
SABADO VALLENATO NubeRadio
Oigamos la Respuesta-ICECU Oigamos la Respuesta-ICECU
Radio Baladas Viejitas Románticas Oscar Canto
Los Cuentos de Pancho Madrigal Pancho Madrigal®
Tres Patines y La Tremenda Corte Show ramy diaz
Solo Salsa Ricky Montana
MARCO ANTONIO SOLIS EN NOCHE DE ROMANCE sorita67
VICENTE FERNANDEZ EN NOCHE DE ROMANCE sorita67
theurbanflow507 theurbanflow507
Noticias Univision Uforia Podcasts
Radio Noticias W W Radio Irapuato 107.9 fm
Andere Gesellschaft und Kultur Podcasts
Conversations ABC Australia
Casefile True Crime Casefile Presents
The Poisoned Wife The Australian
Forensic Files HLN
Forbidden History Like A Shot Entertainment
Ukraine: The Latest The Telegraph
Late Night Live — Full program podcast ABC Australia
The Diary Of A CEO with Steven Bartlett DOAC
Barangay Love Stories Barangay LS 97.1 Manila | GMA Network Inc.
Unexplained iHeartPodcasts
Life Uncut LiSTNR
Unravel ABC Australia
Legends of the Old West Black Barrel Media
Australia All Over ABC Australia
SBS Vietnamese - SBS Việt ngữ SBS
C dans l'air France Télévisions
Mamamia Out Loud Mamamia Podcasts
Papa Dudut Stories Papa Dudut | TAGM Marketing Solutions Inc.
Crime Beat Curiouscast
Sleepy History Slumber Studios

