Nach Genre filtern

Footprints- (Punjabi Podcast)

Footprints- (Punjabi Podcast)

Satbir Singh Noor

Footprints ਨਕਸ਼ ਢੂੰਡਦੀ ਉਹ ਭਟਕਣ ਹੈ ਜੋ ਆਪਣੇ ਆਪ ਨੂੰ ਲੱਭਣ, ਪਛਾਨਣ ਤੇ ਸਿਆਨਣ ਦੇ ਯਤਨ ਵਿਚ ਕਦੇ ਨਵੇਂ ਭਰਮ ਬੁਣਦੀ ਹੈ, ਕਦੇ ਪਰਛਾਵਿਆਂ ਚ ਪਿਘਲਦੀ ਹੈ ਤੇ ਕਦੇ ਪੁਰਸਲਾਤਾਂ ਦੇ ਆਰ ਪਾਰ ਨਿਕਲ ਜਾਂਦੀ ਹੈ। ਸਮੇਂ ਦੇ ਪਾਰ ਦੀ ਦੁਨੀਆਂ ਸੁਪਨਾਉਂਦੀ ਤੇ ਕਦੇ ਹਕੀਕਤ ਦੀ ਮਿੱਟੀ ਨਾਲ ਲਿਬੜਦੀ। ਇਹ ਭਟਕਣ ਸਾਡੀ ਸਾਰਿਆਂ ਦੀ ਹੈ ਤੁਹਾਡੀ ਮੇਰੀ। ਇਹ ਉਹ ਸਵਾਲ ਨੇ ਜਿੰਨਾਂ ਦੇ ਜਵਾਬ ਨਹੀਂ ਹੁੰਦੇ, ਬਸ ਉਹਨਾਂ ਦੀ ਤਲਾਸ਼ ਹੁੰਦੀ ਹੈ। ਮੈਂ ਵੀ ਉਸੇ ਤਲਾਸ਼ ਦੀ ਭਟਕਣ ਵਿਚ ਹਾਂ। ਇਕਾਂਤ ਚ ਬੈਠ ਕੇ ਸੁਣਨਾ/ ਸੋਚਣਾ ਸ਼ਾਇਦ ਆਪਾਂ ਤਲਾਸ਼ ਦੇ ਇਸ ਸਫਰ ਵਿੱਚ ਇਕ ਦੂਜੇ ਨੂੰ ਮਿਲ ਪਈਏ। -ਸਤਿਬੀਰ - Created by Satbir Singh Noor For more: https://linktr.ee/satbirnoor

36 - Episode 35: ਪਹਾੜ
0:00 / 0:00
1x
  • 36 - Episode 35: ਪਹਾੜ

    ਪਹਾੜ, ਜਿੰਨੇ ਉੱਚੇ ਹੁੰਦੇ ਨੇ ਉਨ੍ਹੇ ਹੀ ਸਹਿਜ ਹੁੰਦੇ ਨੇ। ਉਨ੍ਹਾਂ ਦੀਆਂ ਬਣਤਰਾਂ ਵਿੱਚ ਸੈਂਕੜੇ ਰਮਜ਼ਾਂ ਹੁੰਦੀਆਂ ਨੇ। ਇਨ੍ਹਾਂ ਕੋਲ ਏਨਾ ਸਹਿਜ ਹੁੰਦੈ, ਬੰਦੇ ਨੂੰ ਜੋਗੀ ਬਣਾ ਦਿੰਦੇ ਨੇ। ਜਿਹੜੇ ਹੇਠਾਂ ਚਰਖੇ ਦੀ ਘੂਕ ਛੱਡ ਕੇ ਇਨ੍ਹਾਂ ਦਾ ਹਾਣ ਮਾਣਨ ਜਾਂਦੇ ਨੇ, ਉਹ ਇਹਨਾਂ ਦੇ ਕੋਲ ਰਹਿੰਦੇ ਰਹਿੰਦੇ ਸਹਿਜ ਰਹਿੰਦੇ ਨੇ।

    Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    --- Send in a voice message: https://podcasters.spotify.com/pod/show/satbirnoor/message
    Thu, 18 May 2023 - 02min
  • 35 - Episode 34: ਧੁੱਪ ਦੇ ਰੰਗ

    ਸੂਰਜ ਸਿੱਧਾ ਕੁਝ ਨ੍ਹੀਂ ਕਰਦਾ, ਉਹ ਧੁੱਪ ਰਾਹੀਂ ਆਪਣੇ ਰੰਗ ਜਿਉਂਦੈ। ਧੁੱਪ ਵਿੱਚ ਕਪਾਹ ਦੀਆਂ ਛਟੀਆਂ ਦੇ ਖਿੜੀ ਕਪਾਹ ਦਾ ਰੰਗ ਚੁਗਾਵੀ ਵੱਧ ਜਾਣਦੀ ਐ। ਜਦੋਂ ਉਹ ਕਪਾਹ ਚੁਗਦੀ ਐ ਤਾਂ ਧੁੱਪ ਨਵੇਂ ਰੰਗ ਵਟਦੀ ਐ। Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    --- Send in a voice message: https://podcasters.spotify.com/pod/show/satbirnoor/message
    Thu, 11 May 2023 - 03min
  • 34 - Episode 33: ਏਨੀ ਲੰਮੀ ਰਾਤ

    ਏਨ੍ਹੀ ਚੁੱਪ ਰਾਤ ਕਦੇ ਕਦਾਈਂ ਹੁੰਦੀ ਐ। ਏਨੀ ਚੁੱਪ ਐ ਕਿ ਮੇਰੇ ਸਾਹ ਵੀ ਸ਼ੋਰ ਕਰ ਰਹੇ ਨੇ। ਫਿਕਰ, ਆਸੇ ਪਾਸੇ ਪਏ ਨੇ। ਥੋੜ੍ਹਾਂ ਹਿੱਲਾਂ ਗਾ ਤਾਂ ਉਹ ਆਪਣੀ ਗੱਲ ਕਹਿਣਗੇ। ਇੱਕ ਥਾਂ ਟਿਕਟਿਕੀ ਲੱਗੀ ਐ। ਏਨੀ ਲੰਮੀ ਰਾਤ ਐ, ਚਿੱਤ ਤਾਂ ਕਰਦੈ ਇਸ ਇਕਹਿਰੀ ਨੂੰ ਦੂਹਰੀ ਕਰਕੇ ਬੁੱਕਲ ਮਾਰ ਲਵਾਂ।

    Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    --- Send in a voice message: https://podcasters.spotify.com/pod/show/satbirnoor/message
    Thu, 04 May 2023 - 02min
  • 33 - Episode 36: The Mad Man (Prof. Puran Singh)

    (ਸਵਾਮੀ ਅੰਤਰ ਨੀਰਵ) *ਅਨੁਵਾਦਕ ਨੇ ‘ਭੇਤ’ ਨੂੰ ‘ਭੇਦ’ ਲਿਖਿਆ ਹੈ।ਭੇਦ ਯਾਨੀ ਵਖਰੇਵਾਂ ਜਿਵੇਂ ਰੰਗ-ਭੇਦ, ਨਸਲ-ਭੇਦ; ਜਦੋਂ ਕਿ ਪੂਰਨ ਸਿੰਘ ਰਹੱਸ ਯਾਨੀ ‘ਭੇਤ’ ਦੀ ਗੱਲ ਕੀਤੀ ਹੈ। *ਦੂਜਾ ਸ਼ਿਵਦੀਪ ਨੇ ‘grey locks’ ਜਿਸਦਾ ਅੰਗਰੇਜ਼ੀ ਵਿੱਚ ਅਰਥ ‘ਚਿੱਟੇ ਵਾਲ’ ਹਨ; ਨੂੰ ‘ਸਲੇਟੀ ਤਾਲੇ’ ਲਿਖਿਆ ਹੈ। ਉਹ ਵੀ ਇੱਕ ਨਹੀਂ ਦੋ ਦੋ ਥਾਂਵਾਂ ਤੇ। *Grey locks ਯਾਨੀ “ਸਲੇਟੀ ਤਾਲਿਆਂ” ਵੱਲ ਮੇਰਾ ਧਿਆਨ ਮਨਦੀਪ ਔਲਖ, ਜਗਵਿੰਦਰ ਜੋਧੇ ਨੇ ਦਿਵਾਇਆ ਸੀ; ਸਰਬਜੀਤ ਗਰਚੇ ਨੇ ਵੀ। ਮੈਂ ਇਹ ਸ਼ਿਵਦੀਪ ਨਾਲ਼ ਸਾਂਝਾ ਵੀ ਕੀਤਾ ਸੀ। ਉਹ ਗੱਲ ਟਾਲ ਗਿਆ ਸੀ ।‘ਪਾਗਲ’ ਸ਼ਬਦ ਸੰਸਕ੍ਰਿਤ ਚੋ ਆਇਆ ਹੈ। ਇਹਦੇ ਗੱਗੇ ਦੇ ਪੈਰ ਹੇਠਾਂ ਬਿੰਦੀ ਨਹੀਂ ਹੁੰਦੀ; ਇਹ ‘ਪਾਗ਼ਲ’ ਨਹੀਂ ਹੁੰਦਾ। *ਮੈਂ ਆਸ ਕਰਦਾ ਰਿਹਾ ਕਿ ਪ੍ਰੀਪੋਇਟਕ ਦੇ ਅਗਲੇ ਅੰਕ ਵਿੱਚ ਸੰਪਾਦਕ ਆਪਣੀ ਭੁੱਲ ਦੀ ਖਿਮਾ ਮੰਗ ਕੇ ਕੀਤੀ ਗ਼ਲਤੀ ਦਾ ਸੁਧਾਰ ਪਾਠਕਾਂ ਸਾਹਮਣੇ ਧਰੇਗਾ । ਜੇ ਮੈਂ ਗ਼ਲਤ ਨਾਂਹ ਹੋਵਾਂ ਤਾਂ ਅਜਿਹਾ ਅਜੇ ਤੱਕ ਨਹੀਂ ਹੋਇਆ। *ਹੁਣ ਤਿੰਨ ਹੀ ਸੰਭਾਵਨਾਵਾਂ ਦਿਸਦੀਆਂ ਹਨ: ਜਾਂ ਤਾਂ ਇਹ ਨੀਯਤਨ  ਕੀਤੀ  ਸਿਰੇ ਦੀ ਸਾਹਿਤਕ ਬੇਈਮਾਨੀ ਹੈਹੋ ਸਕਦਾ ਹੈ ਕਿ ਉਹਨੂੰ ਅਜੇ ਵੀ ਭੇਤ ਅਤੇ ਭੇਦ ਵਿਚਲਾ ਭੇਦ ਸਮਝ ਨਾਂਹ ਆਇਆ ਹੋਵੇ।ਹੋ ਸਕਦਾ ਹੈ ਕਿ ਉਹ ਅਜੇ ਵੀ Grey locks ਨੂੰ ਸਲੇਟੀ ਤਾਲੇ ਹੀ ਮੰਨਦਾ ਹੋਵੇ। * ਭੂਮਿਕਾ ਪੜ੍ਹਦਿਆਂ ਸਾਫ਼ ਦਿਸਦਾ ਹੈ ਕਿ ਅਨੁਵਾਦਕ ਬਿਨਾਂ ਪੂਰਨ ਸਿੰਘ ਦੀ ਕਵਿਤਾ ਨੂੰ ਸਮਝਦਿਆਂ ਉਹਦਾ ਨਾਂ ਵਰਤ ਕੇ ਆਪਣੇ ਆਪ ਨੂੰ ਵਡਿਆਉਣ ਦੀ ਕਾਹਲ਼ ਵਿੱਚ ਲੱਗਦਾ ਹੈ। Copyright Disclaimer: Original Poem Written by Prof Puran Singh (The Himalayan Pines) Translation-1 (Shivdeep) Published in Prepoetic Punjabi Magazine-3 (www.prepoetic.com) Translation-2 (Swami Antar Neerav) Posted on Social Media Narrated by: Satbir Singh Noor Follow us: https://linktr.ee/satbirnoor --- Send in a voice message: https://podcasters.spotify.com/pod/show/satbirnoor/message

    Sat, 29 Apr 2023 - 11min
  • 32 - Episode 32: ਆੜੂ ਤੇ ਆੜੀ

    -ਆੜੂ ਤੇ ਆੜੀ -

    ਮੈਂ ਆਪਣੇ ਝੜ ਚੁੱਕੇ ਪੱਤਿਆਂ ਜਹੇ ਪਿਤਰਾਂ ਨੂੰ ਯਾਦ ਰੱਖਣਾ ਹੈ। ਆੜੂਆਂ ਜਹੀ ਮੇਰੀ ਜ਼ਿੰਦਗੀ ਦੇ ਸਾਲਾਂ ਦੇ ਸਾਲ ਖਾ ਚੁੱਕੇ ਮਿੱਤਰਾਂ ਨੂੰ ਚੇਤੇ ਕਰਨਾ ਹੈ। ਮੈਂ ਤਾਂ ਉਨ੍ਹਾਂ ਕਾਂਟੋਆਂ ਨੂੰ ਵੀ ਨਹੀਂ ਭੁੱਲਣਾ ਚਾਹੁੰਦਾ, ਜਿਨ੍ਹਾਂ ਮੇਰੀ ਖੁਸ਼ੀ ਦੇ ਪਲ ਅਤੇ ਫਲ਼ ਠੁੰਗ ਠੁੰਗ ਕੇ ਹੀ ਗਾਲ਼ ਸੁੱਟੇ। ਮੈਂ ਉਨ੍ਹਾਂ ਤੋਤਿਆਂ ਨੂੰ ਵੀ ਯਾਦ ਕਰਨਾ ਹੈ, ਜਿਨ੍ਹਾਂ ਨੇ ਚੰਦ ਆੜੂਆਂ ਬਦਲੇ ਮੇਰੀ ਜ਼ਿੰਦਗੀ ‘ਚ ਸੰਗੀਤ ਘੋਲ਼ਿਆ। ਕਿਵੇਂ ਭੁੱਲ ਸਕਦਾ ਹਾਂ ਮੈ ਉਨ੍ਹਾਂ ਚਿੜੀਆਂ ਨੂੰ ਜਿਨ੍ਹਾਂ ਮੇਰੀਆਂ ਟਾਹਣੀਆਂ ‘ਤੇ ਸਿਰਫ ਸੈਰਾਂ ਕੀਤੀਆਂ ਤੇ ਉੜ ਗਈਆਂ। Writer: Prof Avtar Singh Narration Satbir Follow us: https://linktr.ee/satbirnoor Podcast Link: https://push.fm/fl/zgwccr8l

    --- Send in a voice message: https://podcasters.spotify.com/pod/show/satbirnoor/message
    Wed, 26 Apr 2023 - 06min
Weitere Folgen anzeigen